Editor-In-Chief

spot_imgspot_img

ਸਿਰਾਜ ਨੇ ਸ਼੍ਰੀਲੰਕਾ ਖ਼ਿਲਾਫ਼ ਰਚਿਆ ਇਤਿਹਾਸ,ਫਾਈਨਲ ਮੈਚ ਵਿੱਚ ਗੇਂਦ ਨਾਲ ਤਬਾਹੀ ਮਚਾ ਦਿੱਤੀ

Date:

ਕੋਲੰਬੋ,17 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼੍ਰੀਲੰਕਾ ਖਿਲਾਫ ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿੱਚ ਗੇਂਦ ਨਾਲ ਤਬਾਹੀ ਮਚਾ ਦਿੱਤੀ,ਸਿਰਾਜ ਨੇ ਇਸ ਮੈਚ ‘ਚ ਆਪਣੇ ਦੂਜੇ ਓਵਰ ‘ਚ 4 ਵਿਕਟਾਂ ਲੈ ਕੇ ਵਨਡੇ ਕ੍ਰਿਕਟ ‘ਚ ਆਪਣੀਆਂ 50 ਵਿਕਟਾਂ ਵੀ ਪੂਰੀਆਂ ਕੀਤੀਆਂ,ਇਸ ਦੇ ਨਾਲ ਹੀ ਸਿਰਾਜ ਵਨਡੇ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦਾਂ ਨਾਲ ਇਸ ਅੰਕੜੇ ਤੱਕ ਪਹੁੰਚਣ ਵਾਲਾ ਭਾਰਤ ਦਾ ਪਹਿਲਾ ਅਤੇ ਵਿਸ਼ਵ ਕ੍ਰਿਕਟ ਦਾ ਦੂਜਾ ਸਭ ਤੋਂ ਤੇਜ਼ ਖਿਡਾਰੀ ਬਣ ਗਿਆ ਹੈ।

ਦਿਲਚਸਪ ਗੱਲ ਇਹ ਸੀ ਕਿ ਸ਼੍ਰੀਲੰਕਾ (Sri Lanka) ਦੀਆਂ ਸਾਰੀਆਂ 10 ਵਿਕਟਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ,ਏਸ਼ੀਆ ਕੱਪ (Asia Cup) ਦੇ ਇਤਿਹਾਸ ਵਿਚ ਅਜਿਹਾ ਦੂਜੀ ਵਾਰ ਹੋਇਆ ਹੈ,ਜਦੋਂ ਤੇਜ਼ ਗੇਂਦਬਾਜ਼ਾਂ ਨੇ ਸਾਰੀਆਂ 10 ਵਿਕਟਾਂ ਲਈਆਂ ਹਨ,ਭਾਰਤ ਲਈ ਮੁਹੰਮਦ ਸਿਰਾਜ ਨੇ 6,ਹਾਰਦਿਕ ਪੰਡਯਾ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਈ,ਕੋਲੰਬੋ ‘ਚ ਸਿਰਾਜ ਦੇ ਸਾਹਮਣੇ ਸ਼੍ਰੀਲੰਕਾ ਦੇ ਬੱਲੇਬਾਜ਼ ਬੇਵੱਸ ਨਜ਼ਰ ਆਏ,ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 7 ਓਵਰਾਂ ‘ਚ ਇਕ ਮੇਡਨ ਦੇ ਕੇ ਸਿਰਫ਼ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ।

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਪਥੁਮ ਨਿਸਾਂਕਾ, ਕੁਸਲ ਮੇਂਡਿਸ, ਸਾਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ ਅਤੇ ਦਾਸੁਨ ਸ਼ਨਾਕਾ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ,ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਸ਼੍ਰੀਲੰਕਾ ਦੇ 9 ਖਿਡਾਰੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ,ਕੁਸਲ ਮੈਂਡਿਸ 17 ਅਤੇ ਦੁਸ਼ਨ ਹੇਮੰਥਾ 13 ਹੀ ਦੋਹਰੇ ਅੰਕੜੇ ਨੂੰ ਛੂਹ ਸਕੇ,ਜਦੋਂ ਕਿ ਪਥੁਮ ਨਿਸਾਂਕਾ 02, ਕੁਸਲ ਪਰੇਰਾ 00, ਸਦਿਰਾ ਸਮਰਾਵਿਕਰਮਾ 00, ਚਰਿਥ ਅਸਾਲੰਕਾ 00, ਧਨੰਜੇ ਡੀ ਸਿਲਵਾ 04, ਦਾਸੁਨ ਸ਼ਨਾਕਾ 00, ਦੁਨੀਥ ਵੇਲਾਲੇਜ 08 ਅਤੇ ਪ੍ਰਮੋਦ ਮਧੂਸ਼ਨ 01 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...