Editor-In-Chief

spot_imgspot_img

ਕਾਂਸਟੇਬਲ ਹਰਭਜਨ ਸਿੰਘ ਖ਼ੁਦਕੁਸ਼ੀ ਮਾਮਲੇ ‘ਚ ਪੌਣੇ ਦੋ ਸਾਲਾਂ ਬਾਅਦ ਸੱਤ ਮੁਲਜ਼ਮਾਂ ਨੂੰ ਨਾਮਜ਼ਦ

Date:

ਫ਼ਰੀਦਕੋਟ,6 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਫ਼ਿਰੋਜ਼ਪੁਰ ਵਿਚ ਬਤੌਰ ਕਾਂਸਟੇਬਲ (Constable) ਤੈਨਾਤ ਹਰਭਜਨ ਸਿੰਘ ਖ਼ੁਦਕੁਸ਼ੀ ਮਾਮਲੇ ਵਿਚ ਫ਼ਰੀਦਕੋਟ ਸਦਰ ਥਾਣੇ ਦੀ ਪੁਲਿਸ (Police) ਨੇ ਪੌਣੇ ਦੋ ਸਾਲਾਂ ਬਾਅਦ ਸੱਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਮੁਲਾਜ਼ਮ ਨੇ 2021 ਵਿਚ ਅਪਣੇ ਲਾਇਸੈਂਸੀ ਰਿਵਾਲਵਰ (Licensee Revolver) ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ‘ਚ ਮ੍ਰਿਤਕ ਦੀ ਮਾਂ ਨੇ 7 ਲੋਕਾਂ ‘ਤੇ ਉਸ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ (Police) ਨੂੰ ਸ਼ਿਕਾਇਤ ਦਿਤੀ ਸੀ।

8 ਦਸੰਬਰ 2022 ਨੂੰ ਮ੍ਰਿਤਕ ਹਰਭਜਨ ਸਿੰਘ ਦੀ ਮਾਤਾ ਸਿਮਰਨਜੀਤ ਕੌਰ ਨੇ ਫ਼ਰੀਦਕੋਟ ਪੁਲਿਸ (Faridkot Police) ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿਤੀ ਸੀ। ਜਿਸ ਵਿਚ ਉਸ ਨੇ ਦਸਿਆ ਕਿ ਲੜਕੇ ਦੀ ਜਾਣ-ਪਛਾਣ ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ, ਫ਼ਰੀਦਕੋਟ ਨਾਲ ਸੀ। ਗੁਰਪ੍ਰੀਤ ਸਿੰਘ ਅਪਣੇ ਸਾਥੀਆਂ ਸਰਵਜੀਤ ਸਿੰਘ,ਅਨੁਬਾਲਾ,ਜਬੀਰ ਸਿੰਘ,ਪੰਕਜ ਖੋਖਰ ਅਤੇ ਤਰਸੇਮ ਸਿੰਘ ਨਾਲ ਮਿਲ ਕੇ ਲੜਕੇ-ਲੜਕੀਆਂ ਨੂੰ ਵਿਦੇਸ਼ ਭੇਜਦਾ ਸੀ।

ਸਿਮਰਨਜੀਤ ਕੌਰ ਨੇ ਦਸਿਆ ਸੀ, ”ਗੁਰਪ੍ਰੀਤ ਸਿੰਘ ਨੇ ਉਸ ਦੇ ਪੁੱਤਰ ਨੂੰ ਕਿਹਾ ਸੀ ਕਿ ਜੇਕਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਦੱਸੇ। ਅਜਿਹੇ ‘ਚ ਬੇਟੇ ਨੂੰ ਜਾਣਦਾ ਸ੍ਰੀ ਮੁਕਤਸਰ ਸਾਹਿਬ (Shri.Muktsar Sahib) ਦਾ ਰਹਿਣ ਵਾਲਾ ਅਮਰਿੰਦਰ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ। ਪੁੱਤਰ ਨੇ ਅਮਰਿੰਦਰ ਸਿੰਘ ਦੀ ਗੁਰਪ੍ਰੀਤ ਸਿੰਘ ਅਤੇ ਹੋਰ ਮੁਲਜ਼ਮਾਂ ਨਾਲ ਜਾਣ-ਪਛਾਣ ਕਰਵਾਈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਵਿਦੇਸ਼ ਭੇਜਣ ਲਈ ਅਮਰਿੰਦਰ ਸਿੰਘ ਕੋਲੋਂ 1,225,051 ਰੁਪਏ ਲਏ। ਪਰ ਅਮਰਿੰਦਰ ਵਿਦੇਸ਼ ਨਹੀਂ ਜਾ ਸਕਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਪੈਸੇ ਵੀ ਨਹੀਂ ਮੋੜੇ।”

ਉਕਤ ਘਟਨਾ ਤੋਂ ਬਾਅਦ ਅਮਰਿੰਦਰ ਸਿੰਘ ਨੇ ਉਸ ਦੇ ਪੁੱਤਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ,ਜਿਸ ਕਾਰਨ ਹਰਭਜਨ ਸਿੰਘ ਨੇ 7 ਦਸੰਬਰ 2021 ਨੂੰ ਫ਼ਿਰੋਜ਼ਪੁਰ-ਫ਼ਰੀਦਕੋਟ ਵਿਚਕਾਰ ਪੈਂਦੇ ਪਿੰਡ ਪਿੱਪਲੀ ਨੇੜੇ ਅਪਣੇ ਲਾਇਸੰਸੀ ਰਿਵਾਲਵਰ (Licensee Revolver) ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ।

ਥਾਣਾ ਸਦਰ ਫ਼ਰੀਦਕੋਟ (Police Station Sadar Faridkot) ਦੇ ਏ.ਐਸ.ਆਈ. ਚਮਕੌਰ ਸਿੰਘ ਨੇ ਦਸਿਆ ਕਿ ਸ਼ਿਕਾਇਤ ਦੀ ਪੜਤਾਲ ਮਗਰੋਂ ਅਮਰਿੰਦਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ, ਸਰਵਜੀਤ ਸਿੰਘ, ਅਨੁਬਾਲਾ, ਜੈਬੀਰ ਸਿੰਘ, ਪੰਕਜ ਖੋਖਰ ਅਤੇ ਤਰਸੇਮ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...