Editor-In-Chief

spot_imgspot_img

ਸੋਮਵਾਰ ਨੂੰ ਮਨੀਪੁਰ ਮੁੱਦੇ ‘ਤੇ ਚਾਰ ਵਾਰ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਬੈਠਕ ਦਿਨ ਭਰ ਲਈ ਕੀਤੀ ਮੁਲਤਵੀ

Date:

NEW DELHI,31 JULY,(HARPREET SINGH JASSOWAL):-  ਸੋਮਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ (Monsoon Session) ਦਾ 8ਵਾਂ ਦਿਨ ਸੀ,ਮਨੀਪੁਰ ਮੁੱਦੇ ‘ਤੇ ਦੋਵਾਂ ਸਦਨਾਂ ‘ਚ ਹੰਗਾਮਾ ਹੋਇਆ,ਰਾਜ ਸਭਾ ‘ਚ ਚੇਅਰਮੈਨ ਜਗਦੀਪ ਧਨਖੜ ਨੇ ਇਸ ਮੁੱਦੇ ‘ਤੇ ਥੋੜੀ ਦੇਰ ਤੱਕ ਬਹਿਸ ਹੋਣ ਦਿਤੀ ਪਰ ਸਦਨ ‘ਚ ਹੰਗਾਮਾ ਜਾਰੀ ਰਿਹਾ,ਸਵੇਰੇ ਰਾਜ ਸਭਾ ‘ਚ ਮਨੀਪੁਰ (Manipur) ਮੁੱਦਾ ਉਠਿਆ ਤਾਂ ਸਰਕਾਰ ਨੇ ਕਿਹਾ ਕਿ ਅਸੀਂ ਅੱਜ ਹੀ ਇਸ ‘ਤੇ ਚਰਚਾ ਕਰਨ ਲਈ ਤਿਆਰ ਹਾਂ,ਦੁਪਹਿਰ 2 ਵਜੇ ਇਸ ‘ਤੇ ਚਰਚਾ ਹੋਣੀ ਚਾਹੀਦੀ ਹੈ,ਰਾਜ ਸਭਾ ਮੈਂਬਰ ਪੀਯੂਸ਼ ਗੋਇਲ ਨੇ ਕਿਹਾ-ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ,ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਹੈ,ਵਿਰੋਧੀ ਧਿਰ ਦੇ ਸੰਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਅੜੇ ਰਹੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related