ਚੰਡੀਗੜ੍ਹ, 17 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੀ ਰਮਨਦੀਪ ਕੌਰ ਨੇ ਲਾਈਟ ਫਲਾਈਵੇਟ ਡਿਵੀਜ਼ਨ (Light Flyweight Division) ’ਚ ਹਰਿਆਣਾ ਦੀ ਮਮਤਾ ਸਿੰਘ ਨੂੰ ਅੱਠ ਗੇੜ ਦੇ ਮੁਕਾਬਲੇ ’ਚ ਵੰਡੇ ਹੋਏ ਫੈਸਲੇ ਨਾਲ ਹਰਾ ਕੇ ਡਬਲਯੂ.ਬੀ.ਸੀ. ਇੰਡੀਆ (WBC India) ਦਾ ਖਿਤਾਬ ਜਿੱਤਿਆ,ਬਾਕਸਿੰਗ ਕੌਂਸਲ ਆਫ ਇੰਡੀਆ (ਆਈ.ਬੀ.ਸੀ.) ਵਲੋਂ ਮਨਜ਼ੂਰ ਕੀਤੇ ਗਏ ਇਸ ਮੁਕਾਬਲੇ ’ਚ ਸ਼ਨਿਚਰਵਾਰ ਨੂੰ ਗਾਚੀਬੋਵਲੀ ਸਟੇਡੀਅਮ ’ਚ ਦੋ ਖਿਤਾਬੀ ਮੁਕਾਬਲੇ ਡਬਲਯੂ.ਬੀ.ਸੀ. ਇੰਡੀਆ ਅਤੇ ਡਬਲਯੂ.ਬੀ.ਸੀ. ਮਿਡਲ ਈਸਟ ਸਮੇਤ ਕੁਲ 10 ਮੁਕਾਬਲੇ ਹੋਏ,ਚੋਟੀ ਦੀ ਰੈਂਕਿੰਗ ਵਾਲੀ ਰਮਨਦੀਪ ਨੇ ਪੇਸ਼ੇਵਰ ਵਰਗ ’ਚ ਅਪਣੇ 14ਵੇਂ ਮੁਕਾਬਲੇ ’ਚ ਅਪਣੀ ਪ੍ਰਸਿੱਧੀ ’ਤੇ ਖਰਾ ਉਤਰਦਿਆਂ ਮਮਤਾ ਦੀ ਚਾਰ ਜਿੱਤਾਂ ਦਾ ਸਿਲਸਿਲਾ ਰੋਕ ਦਿਤਾ,ਰਮਨਦੀਪ ਦੀ ਪੇਸ਼ੇਵਰ ਮੁੱਕੇਬਾਜ਼ੀ ’ਚ ਇਹ 11ਵੀਂ ਜਿੱਤ ਹੈ,ਇਕ ਹੋਰ ਖਿਤਾਬੀ ਮੈਚ ਵਿਚ ਭਾਰਤ ਦੀ ਸਾਬਰੀ ਜੇ. ਨੇ ਈਰਾਨ ਦੇ ਖੈਰ ਘਾਸੇਮੀ ਨੂੰ ਸਰਬਸੰਮਤੀ ਨਾਲ ਹਰਾ ਕੇ ਡਬਲਯੂ.ਬੀ.ਸੀ. ਮਿਡਲ ਈਸਟ ਖਿਤਾਬ (WBC Middle East Title) ਜਿੱਤਿਆ।