Editor-In-Chief

spot_imgspot_img

ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਮਹਾਦੀਪ ਸਿੰਘ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ

Date:

ਅੰਮ੍ਰਿਤਸਰ,06 ਨਵੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਸ੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਦੇ ਹਜ਼ੂਰੀ ਰਾਗੀ ਭਾਈ ਮਹਾਦੀਪ ਸਿੰਘ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ,ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਭਾਈ ਮਹਾਦੀਪ ਸਿੰਘ (Bhai Mahadeep Singh) ਦੀ ਕਾਰ ਦੇ ਸ਼ੀਸ਼ੇ ਤੋੜੇ ਜਾ ਰਹੇ ਹਨ ਤੇ ਭਾਈ ਮਹਾਦੀਪ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਵੀ ਆਪਣੇ ਬਚਾਅ ਲਈ ਤਲਵਾਰ ਕੱਢੀ ਗਈ ਜਿਸ ਤੋਂ ਬਾਅਦ ਲੋਕਾਂ ਨੇ ਵਿਚ ਆ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ।

ਭਾਈ ਮਹਾਂਦੀਪ ਸਿੰਘ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਬਟਾਲਾ ਦੇ ਇਕ ਪਿੰਡ ਵਿਚ ਕੀਰਤਨ ਕਰਨ ਗਏ ਸਨ ਤੇ ਜਦੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਇਕ ਵਿਅਕਤੀ ਨੇ ਉਹਨਾਂ ਦੀ ਗੱਡੀ ਰੋਕ ਲਈ ਤੇ ਸ਼ੀਸ਼ਾ ਹੇਠਾਂ ਕਰਨ ਲਈ ਕਿਹਾ ਕਿ ਤੇ ਜਦੋਂ ਉਹਨਾਂ ਨ ਸ਼ੀਸ਼ਾ ਹੇਠਾਂ ਕੀਤਾ ਤਾਂ ਵਿਅਕਤੀ ਕਹਿਣ ਲੱਗਾ ਕਿ ਕੀ ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਤੇ ਫਾਲਤੂ ਗੱਲਾਂ ਕਰਨ ਲੱਗ ਪਿਆ,ਰਾਗੀ ਸਿੰਘ ਨੇ ਦੱਸਿਆ ਕਿ ਵਿਅਕਤੀ ਦੀ ਸ਼ਰਾਬ ਪੀਤੀ ਹੋਈ ਸੀ ਤੇ ਉਹ ਜਾਣ ਬੁੱਝ ਕੇ ਹੱਥ ਫੜਣ ਲੱਗ ਪਿਆ।

ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਲੋਕਾਂ ਨੇ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਤਾਂ ਉਹਨਾਂ ਨੇ ਧਮਕੀ ਦਿੱਤੀ ਕਿ ਉਹ ਅੱਗੇ ਆਉਣ ਉਹਨਾਂ ਨਾਲ ਫਿਰ ਗੱਲ ਕਰਦੇ ਹਨ,ਭਾਈ ਮਹਾਂਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਅੱਗੇ ਚਲੇ ਗਏ ਤਾਂ ਉਹਨਾਂ ਨੇ ਗੱਡੀ ਨੂੰ 2-3 ਵਾਰ ਰੋਕਿਆ ਜਿਸ ਕਰ ਕੇ ਉਹਨਾਂ ਦੀ ਗੱਡੀ ਡਿਵਾਇਡਰ ‘ਤੇ ਚੜ੍ਹ ਗਈ ਤੇ ਉਹਨਾਂ ਨੇ ਹਥਿਆਰ ਕੱਢ ਕੇ ਗੱਡੀ ‘ਤੇ ਹਮਲਾ ਕੀਤਾ ਜਿਸ ਤੋਂ ਬਾਅਦ ਬਚਾਅ ਲਈ ਉਹਨਾਂ ਵੱਲੋਂ ਵੀ ਸ੍ਰੀ ਸਾਹਿਬ (Shri Sahib) ਕੱਡੀ ਗਈ ਪਰ ਜਦੋਂ ਉਹਨਾਂ ਨੇ ਸ੍ਰੀ ਸਾਹਿਬ ਦੇਖੀ ਤਾਂ ਉਹ ਚਲੇ ਗਏ,ਭਾਈ ਮਹਾਦੀਪ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਸ ਖਿਲਾਫ਼ ਬਣਦੀ ਕਾਰਵਾਈ ਜਲਦ ਤੋਂ ਜਲਦ ਕਰਨ ਕਿਉਂਕਿ ਉਹਨਾਂ ਨਾਲ ਵਾਪਰੀ ਇਹ ਦੂਜੀ ਘਟਨਾ ਹੈ ਤੇ ਦੋਨੋਂ ਵਾਰ ਹੀ ਘਟਨਾ ਨੂੰ ਨਸ਼ੇੜੀਆਂ ਨੇ ਅੰਜਾਮ ਦਿੱਤਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...