Gurdaspur,18 July,(Harpreet Singh Jassowal):- ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਛੋਹ ਗੁਰਦੁਆਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ,ਕਿਸੇ ਅਣਪਛਾਤੇ ਵਿਅਕਤੀ ਨੇ ਗੁਰਦੁਆਰੇ ਦੇ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਛੇੜਛਾੜ ਕਰਕੇ ਫਾੜ ਦਿੱਤਾ,ਗੁਰਦੁਆਰਾ ਸਾਹਿਬ ਵਿਚ ਕੁਝ ਨਿਰਮਾਣ ਕੰਮ ਚੱਲ ਰਿਹਾ ਹੈ ਪਰ ਸੋਮਵਾਰ ਨੂੰ ਮੱਸਿਆ ਕਾਰਨ ਕੰਮ ਬੰਦ ਰੱਖਿਆ ਗਿਆ,ਗੁਰਦੁਆਰਾ ਸਾਹਿਬ (Gurdwara Sahib) ਵਿਚ ਕਾਰ ਸੇਵਾ ਕਰਨ ਆਏ ਨੌਜਵਾਨ ਪਿੰਡ ਬਿਜਲੀਵਾਲਾ ਦੇ ਜੋਬਨਪ੍ਰੀਤ ਸਿੰਘ ਤੇ ਨਵਤੇਜ ਸਿੰਘ ਉਥੇ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਸਵੇਰੇ ਲਗਭਗ 11.30 ਵਜੇ ਇਕ ਨੌਜਵਾਨ ਗੁਰਦੁਆਰਾ ਸਾਹਿਬ ਵਿਚ ਆਇਆ,ਉਸ ਨੇ ਸਿਰ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ ਤੇ ਚਿਹਰੇ ‘ਤੇ ਹਲਕੀ ਦਾੜ੍ਹੀ ਸੀ,ਸਿਰ ਦੇ ਵਾਲ ਕੱਟੇ ਸਨ,ਉਹ ਗੁਰਦੁਆਰਾ ਦੇ ਅੰਦਰ ਗਿਆ ਤੇ ਥੋੜ੍ਹੀ ਦੇਰ ਵਿਚ ਬਾਹਰ ਆ ਗਿਆ,ਉਨ੍ਹਾਂ ਸੋਚਿਆ ਕਿ ਸ਼ਾਇਦ ਗੁਰਦੁਆਰੇ ਵਿਚ ਕੋਈ ਮੱਥਾ ਟੇਕਣ ਆਇਆ ਹੈ,ਉਸ ਦੇ ਜਾਣ ਦੇ ਬਾਅਦ ਉਹ ਦੋਵੇਂ ਮੱਸਿਆ ‘ਤੇ ਪਿੰਡ ਗਾਹਲੜੀ ਸਥਿਤ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ (Gurdwara Tahli Sahib) ਮੱਥਾ ਟੇਕਣ ਗਏ ਸਨ।
ਲਗਭਗ 1 ਘੰਟੇ ਬਾਅਦ ਉੁਹ ਵਾਪਸ ਪਰਤੇ,ਗਰਮੀ ਹੋਣ ਕਾਰਨ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਣ ਚਲੇ ਗਏ,ਅੰਦਰ ਜਾ ਕੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦਾ ਰੁਮਾਲਾ ਸਾਈਡ ‘ਚ ਡਿੱਗਿਆ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਫਟੇ ਹੋਏ ਪੰਨ੍ਹੇ ਬਿਖਰੇ ਹੋਏ ਸਨ,ਚੈੱਕ ਕਰਨ ‘ਤੇ 6 ਪੰਨ੍ਹੇ ਫਟੇ ਹੋਏ ਮਿਲੇ,ਕੋਈ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਫਰਾਰ ਹੋ ਗਿਆ।