Editor-In-Chief

spot_imgspot_img

ਸਰਕਾਰ ਨੇ ਬਿਜਲੀ ਖਪਤਕਾਰਾਂ ਲਈ ਨਵੇਂ ਕੁਨੈਕਸ਼ਨ ਅਤੇ ਛੱਤ ’ਤੇ ਸੋਲਰ ਯੂਨਿਟ ਲੈਣ ਦੇ ਨਿਯਮਾਂ ’ਚ ਢਿੱਲ ਦਿਤੀ

Date:

ਨਵੀਂ ਦਿੱਲੀ,23 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):-  ਸਰਕਾਰ ਨੇ ਬਿਜਲੀ ਖਪਤਕਾਰਾਂ ਲਈ ਨਵੇਂ ਕੁਨੈਕਸ਼ਨ ਅਤੇ ਛੱਤ ’ਤੇ ਸੋਲਰ ਯੂਨਿਟ (Solar Unit) ਲੈਣ ਦੇ ਨਿਯਮਾਂ ’ਚ ਢਿੱਲ ਦਿਤੀ ਹੈ,ਇਸ ਦੇ ਤਹਿਤ ਹੁਣ ਮਹਾਂਨਗਰਾਂ ’ਚ ਤਿੰਨ ਦਿਨ,ਮਿਊਂਸਪਲ ਖੇਤਰਾਂ ’ਚ ਸੱਤ ਦਿਨ ਅਤੇ ਪੇਂਡੂ ਖੇਤਰਾਂ ’ਚ 15 ਦਿਨਾਂ ’ਚ ਨਵੇਂ ਬਿਜਲੀ ਕੁਨੈਕਸ਼ਨ (New Electrical Connections) ਉਪਲਬਧ ਹੋਣਗੇ,ਹਾਲਾਂਕਿ,ਪਹਾੜੀ ਖੇਤਰਾਂ ਦੇ ਪੇਂਡੂ ਖੇਤਰਾਂ ’ਚ,ਨਵੇਂ ਕੁਨੈਕਸ਼ਨ ਲੈਣ ਜਾਂ ਮੌਜੂਦਾ ਕੁਨੈਕਸ਼ਨਾਂ ’ਚ ਸੋਧ ਕਰਨ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ।

ਬਿਜਲੀ ਮੰਤਰਾਲੇ ਨੇ ਸ਼ੁਕਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਸਰਕਾਰ ਨੇ ਇਸ ਨਾਲ ਜੁੜੇ ਬਿਜਲੀ (ਖਪਤਕਾਰ ਅਧਿਕਾਰ) ਨਿਯਮ 2020 ’ਚ ਸੋਧ ਨੂੰ ਮਨਜ਼ੂਰੀ ਦੇ ਦਿਤੀ ਹੈ,ਮੰਤਰਾਲੇ ਨੇ ਕਿਹਾ ਕਿ ਸੋਧਾਂ ਤੋਂ ਬਾਅਦ ਛੱਤ ’ਤੇ ਸੋਲਰ ਪਾਵਰ ਯੂਨਿਟ (Solar Power Unit) ਲਗਾਉਣ ਦੀ ਪ੍ਰਕਿਰਿਆ ਵੀ ਆਸਾਨ ਹੋ ਗਈ ਹੈ,ਨਾਲ ਹੀ ਬਹੁਮੰਜ਼ਿਲਾ ਫਲੈਟਾਂ ’ਚ ਰਹਿਣ ਵਾਲੇ ਖਪਤਕਾਰਾਂ ਨੂੰ ਵੀ ਕੁਨੈਕਸ਼ਨ ਦੀ ਕਿਸਮ ਚੁਣਨ ਦਾ ਅਧਿਕਾਰ ਦਿਤਾ ਗਿਆ ਹੈ।

ਇਸ ਤੋਂ ਇਲਾਵਾ ਰਿਹਾਇਸ਼ੀ ਸੁਸਾਇਟੀਆਂ ’ਚ ਸਾਂਝੇ ਖੇਤਰਾਂ ਅਤੇ ਬੈਕ-ਅੱਪ ਜਨਰੇਟਰਾਂ ਲਈ ਵੱਖਰੀ ਬਿਲਿੰਗ ਯਕੀਨੀ ਬਣਾਈ ਗਈ ਹੈ, ਜਿਸ ਨਾਲ ਪਾਰਦਰਸ਼ਤਾ ਯਕੀਨੀ ਹੋਵੇਗੀ,ਸੋਧੇ ਹੋਏ ਨਿਯਮਾਂ ’ਚ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਮਾਮਲੇ ’ਚ ਬਿਜਲੀ ਦੀ ਖਪਤ ਦੀ ਪੁਸ਼ਟੀ ਕਰਨ ਲਈ ਵੰਡ ਕੰਪਨੀਆਂ ਵਲੋਂ ਲਗਾਏ ਗਏ ਮੀਟਰਾਂ ਦੀ ਜਾਂਚ ਕਰਨ ਦਾ ਵੀ ਪ੍ਰਬੰਧ ਹੈ,ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ ਸਰਕਾਰ ਲਈ ਖਪਤਕਾਰਾਂ ਦਾ ਹਿੱਤ ਸਰਵਉੱਚ ਹੈ,ਇਹ ਸੋਧਾਂ ਇਸ ਨੂੰ ਧਿਆਨ ’ਚ ਰੱਖ ਕੇ ਕੀਤੀਆਂ ਗਈਆਂ ਹਨ।

ਨਵੇਂ ਨਿਯਮਾਂ ਤਹਿਤ ਖਪਤਕਾਰ ਹੁਣ ਅਪਣੇ ਇਲੈਕਟ੍ਰਿਕ ਗੱਡੀਆਂ (ਈ.ਵੀ.) ਨੂੰ ਚਾਰਜ ਕਰਨ ਲਈ ਵੱਖਰਾ ਬਿਜਲੀ ਕੁਨੈਕਸ਼ਨ ਲੈ ਸਕਦੇ ਹਨ,ਇਹ ਕਾਰਬਨ ਨਿਕਾਸ ਨੂੰ ਘਟਾਉਣ ਅਤੇ 2070 ਤਕ ਸ਼ੁੱਧ ਜ਼ੀਰੋ ਕਾਰਬਨ ਨਿਕਾਸ ਤਕ ਪਹੁੰਚਣ ਦੇ ਦੇਸ਼ ਦੇ ਟੀਚੇ ਦੇ ਅਨੁਸਾਰ ਹੈ,ਸਹਿਕਾਰੀ ਹਾਊਸਿੰਗ ਸੋਸਾਇਟੀਆਂ, ਬਹੁਮੰਜ਼ਿਲਾ ਇਮਾਰਤਾਂ, ਰਿਹਾਇਸ਼ੀ ਕਲੋਨੀਆਂ ਆਦਿ ’ਚ ਰਹਿਣ ਵਾਲੇ ਲੋਕਾਂ ਕੋਲ ਹੁਣ ਡਿਸਟ੍ਰੀਬਿਊਸ਼ਨ ਲਾਇਸੰਸਧਾਰਕ ’ਚੋਂ ਸਾਰੇ ਲਈ ਵਿਅਕਤੀਗਤ ਕੁਨੈਕਸ਼ਨ ਜਾਂ ਪੂਰੇ ਅਹਾਤੇ ਲਈ ਸਿੰਗਲ-ਪੁਆਇੰਟ ਕਨੈਕਸ਼ਨ ਚੁਣਨ ਦਾ ਵਿਕਲਪ ਹੋਵੇਗਾ।

ਸ਼ਿਕਾਇਤ ਦੇ ਮਾਮਲੇ ’ਚ ਕਿ ਮੀਟਰ ਰੀਡਿੰਗ ਅਸਲ ਬਿਜਲੀ ਖਪਤ ਦੇ ਅਨੁਕੂਲ ਨਹੀਂ ਹੈ,ਡਿਸਟ੍ਰੀਬਿਊਸ਼ਨ ਲਾਇਸੰਸਧਾਰਕ (Distribution Licensee) ਨੂੰ ਹੁਣ ਸ਼ਿਕਾਇਤ ਪ੍ਰਾਪਤ ਹੋਣ ਦੀ ਮਿਤੀ ਤੋਂ ਪੰਜ ਦਿਨਾਂ ਦੇ ਅੰਦਰ ਇਕ ਵਾਧੂ ਮੀਟਰ ਲਗਾਉਣਾ ਪਵੇਗਾ,ਇਸ ਵਾਧੂ ਮੀਟਰ ਦੀ ਵਰਤੋਂ ਰੀਡਿੰਗ ਦੀ ਤਸਦੀਕ ਲਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...