NEW DELHI,15 JULY,(HARPREET SINGH JASSOWAL):- ਹੜ੍ਹ ਦੇ ਮੱਦੇਨਜ਼ਰ NDRF ਗਾਜ਼ੀਆਬਾਦ ਦੀਆਂ 18 ਟੀਮਾਂ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਨੇ ਵੀਰਵਾਰ ਸ਼ਾਮ ਤੱਕ 2600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਇਨ੍ਹਾਂ ਦੇ ਨਾਲ ਹੀ 200 ਤੋਂ ਵੱਧ ਜਾਨਵਰਾਂ ਨੂੰ ਵੀ ਜ਼ਿੰਦਾ ਬਚਾਇਆ ਗਿਆ ਹੈ।NDRF ਦੀ 8ਵੀਂ ਬਟਾਲੀਅਨ ਗਾਜ਼ੀਆਬਾਦ (Battalion Ghaziabad) ਦੇ ਕਮਾਂਡੈਂਟ ਪ੍ਰਵੀਨ ਕੁਮਾਰ ਤਿਵਾੜੀ ਦੇ ਮੁਤਾਬਕ ਦਿੱਲੀ ‘ਚ 11 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੋ ਟੀਮਾਂ ਉੱਤਰ ਪ੍ਰਦੇਸ਼ ਦੇ ਲੋਨੀ (ਗਾਜ਼ੀਆਬਾਦ) ਅਤੇ ਨੋਇਡਾ ਵਿਖੇ ਹਨ। ਹਰਿਆਣਾ ਦੇ ਕਰਨਾਲ ਅਤੇ ਫਰੀਦਾਬਾਦ ਵਿੱਚ ਵੀ ਦੋ ਟੀਮਾਂ ਕੰਮ ਕਰ ਰਹੀਆਂ ਹਨ। ਗੰਗਾ ‘ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਬਰੇਲੀ ‘ਚ ਤਾਇਨਾਤ NDRF ਦੀ ਟੀਮ ਨੂੰ ਉੱਥੋਂ ਬਿਜਨੌਰ ਭੇਜਿਆ ਗਿਆ ਹੈ। ਇਸੇ ਤਰ੍ਹਾਂ ਸਹਾਰਨਪੁਰ ਤੋਂ NDRF ਦੀ ਟੀਮ ਨੂੰ ਮੁਜ਼ੱਫਰਨਗਰ ਭੇਜਿਆ ਗਿਆ ਹੈ।
NDRF ਨੇ ਹੜ੍ਹ ਤੋਂ 2600 ਲੋਕਾਂ ਨੂੰ ਸੁਰੱਖਿਅਤ ਬਚਾਇਆ
Date: