Editor-In-Chief

spot_imgspot_img

ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ ਰੈਪਿਡਐਕਸ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ

Date:

ਨਵੀਂ ਦਿੱਲੀ,17 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਦੇਸ਼ ਦੀ ਪਹਿਲੀ ਰੈਪਿਡਐਕਸ ਟਰੇਨ (RapidX Train) ਦੇ ਕੋਰੀਡੋਰ ਦਾ ਉਦਘਾਟਨ ਹੋਣ ਜਾ ਰਿਹਾ ਹੈ,ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ ਸਾਹਿਬਾਬਾਦ,ਗਾਜ਼ੀਆਬਾਦ ਤੋਂ ਕਰਨਗੇ,ਪਹਿਲੇ ਪੜਾਅ ਦੇ ਉਦਘਾਟਨ ਤੋਂ ਬਾਅਦ ਇਹ ਰੇਲ ਗੱਡੀ ਸਾਹਿਬਾਬਾਦ ਤੋਂ ਦੁਹਾਈ ਤੱਕ ਚੱਲੇਗੀ,ਪਹਿਲੇ ਪੜਾਅ ਦੇ ਉਦਘਾਟਨ ਤੋਂ ਬਾਅਦ ਇਹ ਸਾਹਿਬਾਬਾਦ ਤੋਂ ਦੁਹਾਈ ਤੱਕ 17 ਕਿਲੋਮੀਟਰ ਲੰਬੇ ਟ੍ਰੈਕ ‘ਤੇ ਚੱਲੇਗਾ,ਰੈਪਿਡੈਕਸ ਟਰੇਨ (RapidX Train) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਸੈਮੀ-ਹਾਈ ਸਪੀਡ ਟਰੇਨ (Semi-High Speed Train) ‘ਚ ਦੁਹਾਈ ਤੱਕ ਯਾਤਰਾ ਕਰਨਗੇ ਅਤੇ ਇਸ ਤੋਂ ਬਾਅਦ ਵਸੁੰਧਰਾ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਇਹ ਰੈਪਿਡਐਕਸ ਟਰੇਨ (RapidX Train) 21 ਅਕਤੂਬਰ ਤੋਂ ਆਮ ਲੋਕਾਂ ਲਈ ਉਪਲਬਧ ਹੋਵੇਗਾ,ਇਸ ਵਿੱਚ ਆਮ ਲੋਕ ਸਫਰ ਕਰ ਸਕਣਗੇ,ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (NCRTC) ਵੱਲੋਂ ਮੰਗਲਵਾਰ ਸ਼ਾਮ ਤੱਕ ਕਿਰਾਏ ਦਾ ਐਲਾਨ ਕੀਤਾ ਜਾ ਸਕਦਾ ਹੈ,ਸਰਾਏ ਕਾਲੇ ਖਾਨ ਦਿੱਲੀ ਤੋਂ ਮੇਰਠ ਵਾਇਆ ਗਾਜ਼ੀਆਬਾਦ ਤੱਕ 82 ਕਿਲੋਮੀਟਰ ਲੰਬੇ ਕੋਰੀਡੋਰ ਦੇ 17 ਕਿਲੋਮੀਟਰ ਲੰਬੇ ਪਹਿਲੇ ਭਾਗ ‘ਤੇ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਲਈ ਜੂਨ ਵਿੱਚ ਹੀ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਸੀ,ਇਸ ਤੋਂ ਬਾਅਦ ਐਨਸੀਆਰਟੀਸੀ (NCRTC) ਵੱਲੋਂ ਸਾਹਿਬਾਬਾਦ ਤੋਂ ਦੁਹਾਈ ਤੱਕ ਬਿਨਾਂ ਯਾਤਰੀਆਂ ਦੇ ਇਸ ਨੂੰ ਚਲਾਇਆ ਜਾ ਰਿਹਾ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...