Editor-In-Chief

spot_imgspot_img

ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ 4 ਦਿਨਾਂ ‘ਚ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ

Date:

ਨਵੀਂ ਮੁੰਬਈ, 31 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ (Mukesh Ambani) ਨੂੰ ਤੀਜੀ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ,ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ 400 ਕਰੋੜ ਰੁਪਏ ਦੀ ਮੰਗ ਕੀਤੀ ਹੈ,ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੂੰ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ,ਪਹਿਲੀ ਵਾਰ ਮੁਕੇਸ਼ ਅੰਬਾਨੀ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਦੂਜੀ ਵਾਰ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।

ਸੋਮਵਾਰ ਨੂੰ ਭੇਜੀ ਗਈ ਈਮੇਲ (E-Mail) ਵਿੱਚ ਕਿਹਾ ਗਿਆ ਹੈ ਕਿ ਜੇਕਰ ਪੁਲਿਸ ਮੈਨੂੰ ਨਹੀਂ ਲੱਭ ਹੀ ਸਕੀ ਤਾਂ ਉਹ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦੀ,ਤੀਜੀ ਧਮਕੀ ਭਰੀ ਈਮੇਲ ਵੀ ਉਸੇ ਪਤੇ ਤੋਂ ਆਈ ਹੈ ਜਿਸ ਤੋਂ ਪਿਛਲੀਆਂ ਦੋ ਧਮਕੀ ਭਰੀਆਂ ਈਮੇਲਾਂ ਆਈਆਂ ਸਨ,ਤੀਸਰੀ ਮੇਲ ਵਿੱਚ ਰਕਮ ਦੁੱਗਣੀ ਕਰਕੇ 400 ਕਰੋੜ ਰੁਪਏ ਕਰਨ ਦੀ ਮੰਗ ਕੀਤੀ ਗਈ ਹੈ,ਇਸ ਦੌਰਾਨ ਮੁੰਬਈ ਪੁਲਿਸ (Mumbai Police) ਦੋਵਾਂ ਮੇਲ ਦੀ ਜਾਂਚ ਕਰਨ ਤੇ ਭੇਜਣ ਵਾਲੇ ਦੀ ਲੋਕੇਸ਼ਨ ਦਾ ਪਤਾ ਲਾਉਣ ‘ਚ ਰੁੱਝੀ ਹੋਈ ਹੈ।

ਪੁਲਿਸ ਨੇ ਬੈਲਜੀਅਮ ਦੀ ਇੱਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਕੰਪਨੀ (ਵੀਪੀਐਨ) ਤੋਂ ਭੇਜੀ ਧਮਕੀ ਭਰੀ ਮੇਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਦਾ ਆਈਪੀ ਐਡਰੈੱਸ ਬੈਲਜੀਅਮ (IP address Belgium) ਦਾ ਹੈ ਤੇ ਇਹ ਮੇਲ shadabkhan@mailfence.com ਤੋਂ ਭੇਜੀ ਗਈ ਹੈ,ਪੁਲਿਸ (Police) ਦਾ ਮੰਨਣਾ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਕਿਸੇ ਹੋਰ ਦੇਸ਼ ਦਾ ਹੋ ਸਕਦਾ ਹੈ,ਇਹ ਗੁੰਮਰਾਹ ਕਰਨ ਲਈ ਬੈਲਜੀਅਨ ਵੀਪੀਐਨ (Belgian VPN) ਦੀ ਵਰਤੋਂ ਕਰ ਰਿਹਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related