ਭੈੜੇ ਅਨਸਰਾਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ : ਐਸ ਐਚ ਓ ਨਵੀਨਪਾਲ ਸਿੰਘ ਲਹਿਲ
ਮੋਹਾਲੀ 25 ਜੁਲਾਈ (ਹਰਪ੍ਰੀਤ ਸਿੰਘ ਜੱਸੋਵਾਲ):- ਮੋਹਾਲੀ ਦੇ ਥਾਣਾ ਫੇਜ਼ 11 ਦੀ ਪੁਲਿਸ ਵੱਲੋਂ ਐਸ ਐਚ ਓ ਨਵੀਨਪਾਲ ਸਿੰਘ ਲਹਿਲ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਇਕ ਚੋਰ ਨੂੰ ਉਸ ਵਲੋਂ ਚੋਰੀ ਕੀਤੇ ਸਮਾਨ ਸਮੇਤ ਦੋ ਘੰਟਿਆਂ ਵਿਚ ਹੀ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਫੇਜ਼ 11 ਦੇ ਐਸ ਐਚ ਓ ਨਵੀਨ ਪਾਲ ਸਿੰਘ ਲਹਿਲ ਨੇ ਦਸਿਆ ਕਿ ਇਕ ਵਿਅਕਤੀ ਵੱਲੋਂ ਇਨਵਰਟਰ, ਬੈਟਰੀ, ਵਾਸਿੰਗ ਮਸ਼ੀਨ ਤੇ ਏ ਸੀ ਸਮੇਤ ਹੋਰ ਸਮਾਨ ਚੋਰੀ ਕਰ ਲਿਆ ਗਿਆ ਸੀ, ਫੇਜ਼ 11 ਦੀ ਪੁਲਿਸ ਟੀਮ ਨੇ ਤੁਰੰਤ ਛਾਣਬੀਣ ਕਰਦਿਆਂ ਇਲਾਕੇ ਵਿੱਚ ਲ ੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਚੋਰ ਨੂੰ ਟਰੇਸ ਕਰਕੇ ਉਸ ਨੂੰ ਦੋ ਘੰਟਿਆਂ ਵਿਚ ਹੀ ਕਾਬੂ ਕਰ ਲਿਆ।
ਉਹਨਾਂ ਦਸਿਆ ਕਿ ਇਸ ਚੋਰ ਤੋਂ ਇਨਵਰਟਰ, ਬੈਟਰੀ, ਵਾਸਿੰਗ ਮਸ਼ੀਨ, ਏ ਸੀ ਅਤੇ ਹੋਰ ਸਮਾਨ ਬਰਾਮਦ ਕੀਤੇ ਗਏ ਹਨ। ਉਹਨਾਂ ਦਸਿਆ ਕਿ ਇਸ ਚੋਰ ਦੀ ਪਹਿਚਾਣ ਨੰਦ ਲਾਲ ਵਾਸੀ ਪਿੰਡ ਰਾਜਪੂਤ ਬਗਾਤ ਥਾਣਾ ਕ੍ਰੋਮੋਰੋਲ ਰੋਡ ਜਿਲਾ ਖੁਸ਼ੀ ਨਗਰ ਯੂ ਪੀ ਉਮਰ 38 ਸਾਲ ਹਾਲ ਵਾਸੀ ਸੈਕਟਰ 52 ਚੰਡੀਗੜ੍ਹ ਵਜੋਂ ਹੋਈ ਹੈ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 454, 380 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਟੀਮ ਵਿੱਚ ਅਮਰੀਕ ਸਿੰਘ ਏ ਐਸ ਆਈ ਅਤੇ ਬਲਜੀਤ ਸਿੰਘ ਹੌਲਦਾਰ ਵੀ ਸ਼ਾਮਲ ਸਨ।ਐਸ ਐਚ ਓ ਨਵੀਨ ਪਾਲ ਸਿੰਘ ਲਹਿਲ ਨੇ ਦਸਿਆ ਕਿ ਥਾਣਾ ਫੇਜ਼ 11 ਦੇ ਇਲਾਕੇ ਵਿੱਚ ਕਿਸੇ ਵੀ ਭੈੜੇ ਪੁਰਸ਼ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇਗੀ।