Editor-In-Chief

spot_imgspot_img

ਗੂਗਲ ਮੈਪਸ ‘ਚ ਆਏ ਬਹੁਤ ਸਾਰੇ ਨਵੇਂ ਫੀਚਰਸ

Date:

ਚੰਡੀਗੜ੍ਹ, 27 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਗੂਗਲ ਆਪਣੇ ਮੈਪਸ ਐਪ (Google Own Maps App) ਲਈ ਨਵੇਂ ਅਪਡੇਟ ਜਾਰੀ ਕਰ ਰਿਹਾ ਹੈ,Google Maps Features ਦੀ ਪਹਿਲੀ ਝਲਕ ਇਸੇ ਸਾਲ ਮਈ ਵਿਚ ਹੋਈ Google I/O ਈਵੈਂਟ ਵਿਚ ਦੇਖਣ ਨੂੰ ਮਿਲੀ ਸੀ,ਗੂਗਲ ਮੈਪਸ (Google Maps) ਦੇ ਨਵੇਂ ਅਪਡੇਟ ਵਿਚ AI ਦੀ ਸਪੋਰਟ,ਇਮਰਸਿਵ ਵਿਊ ਅਤੇ ਬਰਡਜ਼ ਆਈ ਵਿਊ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ,ਇਸ ਤੋਂ ਇਲਾਵਾ ਮੈਪਸ ‘ਚ ਗੂਗਲ ਲੈਂਸ (Google Lens) ਵੀ ਸਪੋਰਟ ਹੈ,ਗੂਗਲ ਨੇ ਆਪਣੇ ਬਲਾਗ ‘ਚ ਗੂਗਲ ਮੈਪਸ (Google Maps) ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ।

ਸਭ ਤੋਂ ਪਹਿਲਾਂ ਗੂਗਲ ਮੈਪਸ ਦੇ Immersive View ਦੀ ਗੱਲ ਕਰੀਏ ਤਾਂ ਇਹ ਯੂਜਰਸ ਨੂੰ ਵਾਕਿੰਗ,ਡਰਾਈਵਿੰਗ ਜਾਂਸਾਈਕਲਿੰਗ ਦੌਰਾਨ ਪ੍ਰੀਵਿਊ ਵਿਚ ਸਟੈੱਪ-ਬਾਏ-ਸਟੈੱਪ (Step-By-Step) ਰਸਤਾ ਦੇਖ ਸਕੋਗੇ,ਇਸਨਵੇਂ ਫੀਚਰ ਨੂੰ ਫਿਲਹਾਲ Amsterdam,Barcelona, ​​Dublin,Florence,Las Vegas,London,Los Angeles,Miami,New York,Paris,San Francisco,San Jose,Seattle,Tokyo ਅਤੇ ਵੇਨਿਸ ਵਰਗੇ ਸ਼ਹਿਰਾਂ ਨੂੰ ਇਸ ਹਫਤੇ ਦੇ ਅੰਤ ਵਿੱਚ ਐਂਡਰਾਇਡ ਅਤੇ ਆਈਓਐਸ ਲਈ ਜਾਰੀ ਕੀਤਾ ਜਾਵੇਗਾ।

ਗੂਗਲ ਮੈਪਸ (Google Maps) ਵਿਚ ਹੁਣ ਗੂਗਲ ਲੈਂਸ ਦਾ ਵੀ ਸਪੋਰਟ ਮਿਲੇਗਾ,ਇਸ ਫੀਚਰ ਦੀ ਮਦਦ ਨਾਲ ਮੈਪਸ ਵਿਚ ਰੀਅਲ ਟਾਈਮ ਵਿਚ ਆਸ-ਪਾਸ ਦੀਆਂ ਚੀਜ਼ਾਂ ਨੂੰ ਸਮਝਣ ਵਿਚ ਮਦਦ ਮਿਲੇਗੀ,ਗੂਗਲ ਲੈਂਸ ਗੂਗਲ ਮੈਪਸ (Google Lens Google Maps) ਦੇ ਸਰਚ ਬਾਰ ਵਿਚ ਦਿਖੇਗਾ,ਲੈਂਸ ਦੇ ਆਈਕਾਨ ‘ਤੇ ਟੈਪ ਕਰਕੇ ਤੁਸੀਂ ਨਜ਼ਦੀਕੀ ਦੁਕਾਨ,ਰੈਸਟੋਰੈਂਟ ਤੇ ਏਟੀਐੱਮ ਬਾਰੇ ਸਰਚ ਕਰ ਸਕੋਗੇ,ਗੂਗਲ ਲੈਂਸ (Google Lens) ਪਹਿਲਾਂ 50 ਸ਼ਹਿਰਾਂ ਹੋਵੇਗਾ ਜਿਨ੍ਹਾਂ ਵਿਚ ਆਸਟਿਨ,ਲਾਸ ਵੇਗਾਸ,ਰੋਮ,ਸਾਓ ਪਾਊਲੋ ਤੇ ਤਾਇਪੇ ਸ਼ਾਮਲ ਹਨ,ਗੂਗਲ ਨੇ ਅਜੇ ਤੱਕ ਇਹ ਸਾਫ ਨਹੀਂ ਕੀਤਾ ਕਿ ਇਮਰਸਿਵ ਵਿਊ ਤੇ ਲੈਂਸ ਦਾ ਸਪੋਰਟ ਭਾਰਤ ਵਿਚ ਜਾਰੀ ਹੋਵੇਗਾ ਜਾਂ ਨਹੀਂ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...