Editor-In-Chief

spot_imgspot_img

ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼,ਮੀਂਹ ਨੇ ਕਰਾਇਆ ਠੰਡ ਦਾ ਅਹਿਸਾਸ

Date:

ਚੰਡੀਗੜ੍ਹ, 10 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ,ਜਿਸ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ,ਹਲਕੀ ਬਰਸਾਤ ਕਾਰਨ ਠੰਢ ਮਹਿਸੂਸ ਹੋਣ ਲੱਗੀ,ਇਸ ਦੇ ਨਾਲ ਹੀ ਅੱਜ ਤੋਂ ਮੌਸਮ ਫਿਰ ਤੋਂ ਬਦਲ ਜਾਵੇਗਾ,ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਦੀ ਭਵਿੱਖਬਾਣੀ ਮੁਤਾਬਕ 10 ਤੋਂ 13 ਅਕਤੂਬਰ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ,ਇਸ ਦੇ ਨਾਲ ਹੀ 14 ਅਤੇ 15 ਅਕਤੂਬਰ ਨੂੰ ਮੁੜ ਮੌਸਮ ਵਿੱਚ ਬਦਲਾਅ ਹੋਵੇਗਾ।ਭਾਵੇਂ ਪਿਛਲੇ ਦੋ ਮਹੀਨਿਆਂ ਵਿੱਚ ਸਿਰਫ਼ ਇੱਕ ਜਾਂ ਦੋ ਵਾਰ ਹੀ ਮੀਂਹ ਪਿਆ ਹੈ,ਫਿਰ ਵੀ ਮੌਸਮ ਲਗਾਤਾਰ ਬਦਲ ਰਿਹਾ ਹੈ।

ਭਾਵੇਂ ਅਕਤੂਬਰ ਦਾ ਪਹਿਲਾ ਹਫ਼ਤਾ ਬੀਤ ਗਿਆ ਹੈ,ਸਵੇਰ ਅਤੇ ਰਾਤ ਨੂੰ ਗਰਮੀ ਨਹੀਂ ਲੱਗ ਰਹੀ,ਠੰਡ ਦਾ ਅਹਿਸਾਸ ਹੋ ਰਿਹਾ ਹੈ,ਪਰ ਦੁਪਹਿਰ ਵੇਲੇ ਪੈ ਰਹੀ ਗਰਮੀ ਅੱਜ ਵੀ ਪ੍ਰੇਸ਼ਾਨ ਕਰ ਰਹੀ ਹੈ,ਇਸ ਗਰਮੀ ਦਾ ਸਿੱਧਾ ਅਸਰ ਖਰੀਦਦਾਰੀ ‘ਤੇ ਪੈ ਰਿਹਾ ਹੈ,ਮੌਸਮ ਵਿਭਾਗ ਮੁਤਾਬਕ ਮੌਸਮ ਪੂਰੀ ਤਰ੍ਹਾਂ ਠੰਢਾ ਹੋਣ ਲਈ ਅਜੇ ਕੁਝ ਦਿਨ ਉਡੀਕ ਕਰਨੀ ਪਵੇਗੀ,ਦਿਨ ਦੇ ਠੰਢੇ ਹੋਣ ਵਿੱਚ ਅਜੇ ਵੀ ਸਮਾਂ ਹੈ,ਨਵੰਬਰ ਦੇ ਪਹਿਲੇ ਹਫਤੇ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ,ਨਵੰਬਰ ਮਹੀਨੇ ਵਿੱਚ ਘੱਟੋ-ਘੱਟ ਤਾਪਮਾਨ 13 ਤੋਂ 15 ਡਿਗਰੀ ਰਹਿਣ ਦੀ ਸੰਭਾਵਨਾ ਹੈ,ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਪਹੁੰਚ ਸਕਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...