Editor-In-Chief

spot_imgspot_img

BSF ਅਤੇ Punjab Police ਦੀ ਸਾਂਝੀ ਮੁਹਿੰਮ ਚਲਾ ਕੇ ਪਾਕਿਸਤਾਨ ਤੋਂ ਆਏ 2 ਡਰੋਨ ਬਰਾਮਦ ਕੀਤੇ ਗਏ

Date:

Tarn Taran,07 Aug,(Harpreet Singh Jassowal):- ਪਾਕਿਸਤਾਨ ਦੀ ਪੰਜਾਬ ਵਿਚ ਸਰਹੱਦ ‘ਤੇ ਨਾਪਾਕ ਗਤੀਵਿਧੀਆਂ ਘਟਣ ਨਾ ਨਾਮ ਨਹੀਂ ਰਹੀਆਂ ਹਨ,ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਦੀ ਸਾਂਝੀ ਮੁਹਿੰਮ ਚਲਾ ਕੇ ਪਾਕਿਸਤਾਨ ਤੋਂ ਆਏ 2 ਡਰੋਨ ਬਰਾਮਦ ਕੀਤੇ ਗਏ ਹਨ,ਡਰੋਨ (Drone) ਦੀ ਬਰਾਮਦਗੀ ਅੰਮ੍ਰਿਤਸਰ ਸਰਹੱਦ ਨਾਲ ਲੱਗਦੇ ਪਿੰਡ ਰਤਨ ਖੁਰਦ ਅਤੇ ਤਰਨਤਾਰਨ (Tarn Taran) ਦੇ ਪਿੰਡ ਰਾਜੋਕੇ ‘ਤੋਂ ਕੀਤੀ ਗਈ ਹੈ,ਬਰਾਮਦ ਡਰੋਨ (Drone) ਨੂੰ ਫੋਰੈਂਸਿਕ ਲੈਬ (Forensic Lab) ਵਿੱਚ ਜਾਂਚ ਲਈ ਭੇਜਿਆ ਜਾਵੇਗਾ,ਤਾਂ ਜੋ ਇਸ ਦੀਆਂ ਉਡਾਣਾਂ ਦੀ ਸੂਚਨਾ ਦਿੱਤੀ ਜਾ ਸਕੇ।

ਅੰਮ੍ਰਿਤਸਰ ਸਰਹੱਦ (Amritsar Border) ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਐਤਵਾਰ ਰਾਤ ਨੂੰ 10 ਵਜੇ ਦੇ ਕਰੀਬ ਪਾਕਿਸਤਾਨ ਤੋਂ ਭਾਰਤੀ ਖੇਤਰ ‘ਚ ਡਰੋਨ ਦੀ ਆਵਾਜ਼ ਸੁਣੀ,ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ,ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ,ਇਸ ਤੋਂ ਬਾਅਦ BSF ਜਵਾਨਾਂ ਵੱਲੋਂ ਪੰਜਾਬ ਪੁਲਿਸ (Punjab Police) ਦੇ ਨਾਲ ਪਿੰਡ ਰਤਨ ਖੁਰਦ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ,ਤਲਾਸ਼ੀ ਦੌਰਾਨ ਇੱਕ ਖੇਤ ਵਿੱਚੋਂ 1 ਬੈਟਰੀ ਵਾਲਾ 1 ਡਰੋਨ (Drone) ਬਰਾਮਦ ਕੀਤਾ,ਬਰਾਮਦ ਕੀਤਾ ਗਿਆ ਡਰੋਨ (Drone) ਹੈਕਸਾਕਾਪਟਰ ਹੈ।

ਦੂਜੇ ਪਾਸੇ ਤਰਨਤਾਰਨ BOP ਰਾਜੋਕੇ PS ਖਾਲੜਾ ਵਿਖੇ ਤਾਇਨਾਤ BSF ਦੀ 103 ਬਟਾਲੀਅਨ ਨੇ ਸਰਹੱਦੀ ਪਿੱਲਰ ਨੰਬਰ 144/7 ਦੀ ਅਲਾਈਨਮੈਂਟ (Alignment) ਦੇ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਪਾਸੇ ਵਿੱਚ ਇੱਕ ਉੱਡਣ ਵਾਲੀ ਵਸਤੂ ਦੀ ਆਵਾਜ ਸੁਣੀ,ਸਵੇਰੇ 08:00 ਵਜੇ ਦੇ ਕਰੀਬ BSF ਅਤੇ ਪੁਲਿਸ ਨੇ ਉਪਰੋਕਤ ਸਬੰਧ ਵਿੱਚ ਤਲਾਸ਼ੀ ਮੁਹਿੰਮ ਚਲਾਈ,ਜਿਸ ਦੌਰਾਨ ਇੱਕ ਡਰੋਨ ਬਰਾਮਦ ਹੋਇਆ,ਜਿਸਦੀ ਜਾਂਚ ਚੱਲ ਰਹੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...