Editor-In-Chief

spot_imgspot_img

ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਹਰ ਇਨਸਾਨ ਦੀ ਹੈ ਨੈਤਿਕ ਜਿੰਮੇਵਾਰੀ- ਹਰਦੀਪ ਕੌਰ

Date:

ਮੰਨਤ ਇੰਨਕਲੇਵ- ਦੋ ਦੇ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਹਰ ਇਨਸਾਨ ਦੀ ਹੈ ਨੈਤਿਕ ਜਿੰਮੇਵਾਰੀ- ਹਰਦੀਪ ਕੌਰ

ਮੋਹਾਲੀ,(ਹਰਪ੍ਰੀਤ ਸਿੰਘ ਜੱਸੋਵਾਲ) 10 ਅਗਸਤ 2023:- ਸਥਾਨਕ ਮੰਨਤ ਇੰਨਕਲੇਵ- ਦੋ ਵਿਖੇ ਹਰਵਿੰਦਰ ਕੌਰ ਅਤੇ ਰਾਜਵਿੰਦਰ ਕੌਰ ਰਾਜ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਚਾਵਾਂ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਰੰਗ -ਬਰੰਗੇ ਪੰਜਾਬੀ ਪਹਿਰਾਵਿਆਂ ਦੇ ਵਿੱਚ ਸਜੀਆਂ ਪਿੰਡ ਦੀਆਂ ਮੁਟਿਆਰਾਂ ਨੇ ਪੂਰੇ ਪਿੰਡ ਨੂੰ ਵਿਰਾਸਤਮਈ ਦੇ ਵਿਚ ਰੰਗ ਦਿੱਤਾ। ਪਿੰਡ ਦੀਆਂ ਮੁਟਿਆਰਾਂ ਦੇ ਥਾਂ ਦੇ ਉੱਤੇ ਮਹਿੰਦੀ ਰਚਾਉਣ ਦੇ ਲਈ ਇਸ ਦੌਰਾਨ ਖਾਸ ਤੌਰ ਤੇ ਮਹਿੰਦੀ ਦੇ ਸਟਾਲ ਲਗਾਏ ਗਏ । ਇਸ ਦੌਰਾਨ ਨਾ ਸਿਰਫ਼ ਪਿੰਡ ਮੰਨਤ ਇੰਨਕਲੇਵ- ਦੋ ਸਗੋਂ ਆਲੇ-ਦੁਆਲੇ ਦੇ ਪਿੰਡਾਂ ਦੀਆਂ ਮੁਟਿਆਰਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ਜਦੋਂ ਬੋਲੀਆਂ ਅਤੇ ਗਿੱਧੇ ਦਾ ਦੌਰ ਚੱਲਿਆ ਤਾ ਨਜ਼ਾਰਾ ਵੇਖਣ ਵਾਲਾ ਸੀ। ਤੀਆਂ ਦੇ ਤਿਉਹਾਰ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਮਾਜ ਸੇਵੀ ਸੀਨੀਅਰ ਪੱਤਰਕਾਰ ਅਤੇ ਉੱਘੇ ਸਮਾਜ ਸੇਵੀ ਹਰਦੀਪ ਕੌਰ ਨੇ ਇਸ ਰੌਣਕ ਨੂੰ ਹੋਰ ਵੀ ਦੁੱਗਣਾ ਤਿੱਗਣਾ ਕਰ ਦਿੱਤਾ।

ਇਸ ਮੌਕੇ ਹਾਜ਼ਰ ਮੁਟਿਆਰਾਂ ਨੂੰ ਸੰਬੋਧਨ ਕਰਦੇ ਹੋਏ ਹਰਦੀਪ ਕੌਰ ਨੇ ਕਿਹਾ ਕਿ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਹਰ ਇੱਕ ਇਨਸਾਨ ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਵਾਲਾ ਦੌਰ ਨਹੀਂ ਰਿਹਾ ਜਦੋਂ ਪਿੰਡਾਂ ਦੇ ਖੁੱਲ੍ਹੇ ਪੰਡਾਲ ਵਿੱਚ ਔਰਤਾਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਸਨ। ਪਰ ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਪੰਜਾਬ ਦੇ ਲੋਕ ਤੀਆਂ ਦਾ ਤਿਉਹਾਰ ਮਨਾਉਂਦੇ ਹਨ ,ਬੇਸ਼ੱਕ ਉਸ ਦਾ ਸਰੂਪ ਬਦਲ ਗਿਆ ਹੈ। ਅਜੋਕੀਆਂ ਤੀਆਂ ਨੇ ਸਕੂਲਾਂ ਕਾਲਜਾਂ ਦੇ ਵਿਹੜਿਆਂ ਅਤੇ ਕਲੱਬਾਂ ਨੂੰ ਵਿਸ਼ੇਸ਼ ਥਾਂ ਦੇ ਦਿੱਤੀ ਹੈ । ਹੋਰ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੌਮਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਤੋਂ ਮਿਟ ਜਾਂਦਾ ਹੈ ਜੋ ਆਪਣੀ ਵਿਰਸੇ ਨੂੰ ਭੁੱਲ ਜਾਂਦੀਆਂ ਹਨ। ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਨਸਾਨ ਆਪਣੇ ਵਿਰਸੇ ਨਾਲ ਜੁੜ ਕੇ ਆਪਣੀ ਅਮੀਰ ਵਿਰਾਸਤ ਨੂੰ ਸੰਭਾਲ ਕੇ ਰੱਖੇ। ਇਸ ਦੌਰਾਨ ਪ੍ਰਬੰਧਕ ਮਹਿਲਾਵਾਂ ਵੱਲੋਂ ਹਰਦੀਪ ਕੌਰ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਰਾਜਵੰਤ ਕੌਰ, ਰਾਜਵਿੰਦਰ ਕੌਰ, ਸਤਿੰਦਰ ਕੌਰ ਲਵਲੀ , ਸ਼ਰਨਜੀਤ ਕੌਰ , ਸੀਨੀਅਰ ਪੱਤਰਕਾਰ ਮਮਤਾ ਸ਼ਰਮਾ , ਰੇਨੂੰ ਜੈਨ , ਪੂਨਮ , ਨੇਗੀ ਸੋਨਮ , ਹਰਪ੍ਰੀਤ ਹੈਪੀ ਅਤੇ ਕਮਲਜੀਤ ਕੌਰ ਉਚੇਚੇ ਤੌਰ ਤੇ ਹਾਜਰ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ

ਸ਼ਿਮਲਾ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਸ਼ਿਮਲਾ ਦੇ ਸ੍ਰੀਰਾਇਕੋਟੀ ਮੰਦਿਰ (Sriraikoti...

ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਸਰਕਾਰ (Punjab Govt)...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰਲੇਨ ਦਾ ਉਦਘਾਟਨ

ਚੰਡੀਗੜ੍ਹ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਹਿਮਾਚਲ ਪ੍ਰਦੇਸ਼ (Himachal Pradesh) ਵਿੱਚ...

ਸਾਧੂ ਸਿੰਘ ਧਰਮਸੋਤ ਦੇ ਘਰ ED ਟੀਮ ਵੱਲੋਂ ਛਾਪੇਮਾਰੀ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਕਾਂਗਰਸ ਸਰਕਾਰ ‘ਚ ਮੁੱਖ...