ਨਵੀਂ ਦਿੱਲੀ, 24 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਇਸਰੋ (ISRO) ਨੇ ਟਵੀਟ ਕਰ ਕੇ ਲਿਖਿਆ, “ਚੰਦਰਯਾਨ-3 (Chandrayan-3) ਦੇ ਲੈਂਡਰ ਅਤੇ ਬੈਂਗਲੁਰੂ ਸਥਿਤ ਕਮਾਂਡ ਸੈਂਟਰ ਵਿਚਕਾਰ ਸੰਚਾਰ ਲਿੰਕ ਸਥਾਪਿਤ ਹੋ ਗਿਆ ਹੈ,ਇਹ ਤਸਵੀਰਾਂ ਹੇਠਾਂ ਉਤਰਦੇ ਸਮੇਂ ਲੈਂਡਰ ਦੇ ਹਰੀਜੱਟਲ ਵੇਲੋਸਿਟੀ ਕੈਮਰੇ (Horizontal Velocity Cameras) ਤੋਂ ਲਈਆਂ ਗਈਆਂ ਹਨ,” ਇਸ ਕਾਮਯਾਬੀ ਨਾਲ ਭਾਰਤ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ,ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਵੀ ਬਣ ਗਿਆ ਹੈ,ਚੰਦਰਯਾਨ-3 (Chandrayan-3) ਦੇ ਵਿਕਰਮ ਲੈਂਡਰ ਦੀ ਸਫਲ ਲੈਂਡਿੰਗ ਤੋਂ ਤੁਰੰਤ ਬਾਅਦ,ਇਸਰੋ ਦੇ ਮੁਖੀ ਐਸ ਸੋਮਨਾਥ ਨੇ ਖੁਸ਼ੀ ਜ਼ਾਹਰ ਕੀਤੀ।
ਕਿ ਅਸੀਂ ਚੰਦਰਮਾ ‘ਤੇ ਸਾਫਟ ਲੈਂਡਿੰਗ ਵਿੱਚ ਸਫਲਤਾ ਹਾਸਲ ਕੀਤੀ ਹੈ,ਭਾਰਤ ਹੁਣ ਚੰਦ ‘ਤੇ ਹੈ,ਪੀਐਮ ਮੋਦੀ ਵੀ ਦੱਖਣੀ ਅਫਰੀਕਾ ਤੋਂ ਵੀਡੀਓ ਕਾਨਫਰੰਸ ਰਾਹੀਂ ਲੈਂਡਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਏ,ਭਾਰਤ ਦੇ ਚੰਦਰਯਾਨ-3 ਦਾ ਵਿਕਰਮ ਲੈਂਡਰ ਬੁੱਧਵਾਰ (23 ਅਗਸਤ) ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਿਚ ਸਫਲ ਹੋ ਗਿਆ ਹੈ,ਭਾਰਤ ਚੰਦ ਦੇ ਇਸ ਹਿੱਸੇ ‘ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ,ਅੱਜ ਤੱਕ ਕੋਈ ਵੀ ਚੰਦਰਮਾ ਦੇ ਦੱਖਣੀ ਧਰੁਵ ‘ਤੇ ਜਾਣ ‘ਚ ਸਫਲ ਨਹੀਂ ਹੋਇਆ ਹੈ,ਇਸਰੋ (ISRO) ਨੇ ਵਿਕਰਮ ਲੈਂਡਰ ਦੀ ਸਫਲ ਸਾਫਟ ਲੈਂਡਿੰਗ (Successful Soft Landing) ਤੋਂ ਬਾਅਦ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।