Editor-In-Chief

spot_imgspot_img

ਭਾਰਤ ਨੇ ਪਾਕਿਸਤਾਨ ‘ਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ,ਪਾਕਿਸਤਾਨ ਨੂੰ ਰਿਕਾਰਡ 228 ਦੌੜਾਂ ਨਾਲ ਹਰਾਇਆ

Date:

ਕੋਲੰਬੋ,12 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਭਾਰਤ ਨੇ ਪਾਕਿਸਤਾਨ ‘ਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ,ਟੀਮ ਨੇ ਵਨਡੇ ਏਸ਼ੀਆ ਕੱਪ (ODI Asia Cup) ਦੇ ਸੁਪਰ-4 ਮੈਚ ‘ਚ ਪਾਕਿਸਤਾਨ ਨੂੰ ਰਿਕਾਰਡ 228 ਦੌੜਾਂ ਨਾਲ ਹਰਾਇਆ,ਇਸ ਤੋਂ ਪਹਿਲਾਂ 2008 ‘ਚ ਭਾਰਤ ਨੇ ਮੀਰਪੁਰ ਮੈਦਾਨ ‘ਤੇ ਪਾਕਿਸਤਾਨ ਨੂੰ 140 ਦੌੜਾਂ ਨਾਲ ਹਰਾਇਆ ਸੀ,ਕੋਲੰਬੋ (Colombo) ਦੇ ਆਰ ਪ੍ਰੇਮਦਾਸਾ ਸਟੇਡੀਅਮ (R Premadasa Stadium) ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ ਦੋ ਵਿਕਟਾਂ ‘ਤੇ 356 ਦੌੜਾਂ ਬਣਾਈਆਂ।

ਜਵਾਬ ‘ਚ ਪਾਕਿਸਤਾਨ ਦੀ ਟੀਮ 32 ਓਵਰਾਂ ‘ਚ 128 ਦੌੜਾਂ ਹੀ ਬਣਾ ਸਕੀ,ਨਸੀਮ ਸ਼ਾਹ ਅਤੇ ਹੈਰਿਸ ਰਾਊਫ ਸੱਟ (Harris Rough Injury) ਕਾਰਨ ਟੀਮ ਤੋਂ ਨਹੀਂ ਖੇਡੇ,ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 121 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ,ਦੋਵਾਂ ਨੇ ਵੀ ਅਰਧ ਸੈਂਕੜੇ ਲਾਏ,ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ (Virat Kohli And KL Rahul) ਨੇ 233 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ 356 ਤੱਕ ਪਹੁੰਚਾਇਆ,ਵਿਰਾਟ ਕੋਹਲੀ ਅਤੇ ਰਾਹੁਲ ਦੋਵਾਂ ਨੇ ਵੀ ਸੈਂਕੜੇ ਲਗਾਏ।

357 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਆਈ ਪਾਕਿਸਤਾਨੀ ਟੀਮ ਨੇ 47 ਦੌੜਾਂ ‘ਤੇ ਹੀ 3 ਵਿਕਟਾਂ ਗੁਆ ਦਿੱਤੀਆਂ,ਕਪਤਾਨ ਬਾਬਰ ਤੇ ਸਲਾਮੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ,ਪਾਰੀ ਦੇ 18ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਕੁਲਦੀਪ ਯਾਦਵ (Kuldeep Yadav) ਨੇ ਬਾਕੀ ਬੱਲੇਬਾਜ਼ਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ,ਕੁਲਦੀਪ ਨੇ ਸਿਰਫ 25 ਦੌੜਾਂ ਦੇ ਕੇ 5 ਵਿਕਟਾਂ ਲਈਆਂ,ਪਾਕਿਸਤਾਨ ਸਿਰਫ਼ 128 ਦੌੜਾਂ ਹੀ ਬਣਾ ਸਕਿਆ ਅਤੇ 228 ਦੌੜਾਂ ਦੇ ਰਿਕਾਰਡ ਫਰਕ ਨਾਲ ਮੈਚ ਹਾਰ ਗਿਆ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...