Editor-In-Chief

spot_imgspot_img

ਇੰਦਰਪਾਲ ਸਿੰਘ ਨੂੰ ਪੰਜਾਬ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ

Date:

ਚੰਡੀਗੜ੍ਹ, 19 ਜਨਵਰੀ (ਹਰਪ੍ਰੀਤ ਸਿੰਘ ਜੱਸੋਵਾਲ):- ਇੰਦਰਪਾਲ ਸਿੰਘ (Inderpal Singh) ਨੂੰ ਪੰਜਾਬ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ (New Chief Information Commissioner) ਵਜੋਂ ਨਿਯੁਕਤ ਕੀਤਾ ਗਿਆ ਹੈ,ਉਹ ਮੂਲ ਤੌਰ ਤੋਂ ਹੁਸ਼ਿਆਰਪੁਰ (Hoshiarpur) ਦੇ ਰਹਿਣ ਵਾਲੇ ਹਨ,ਦੂਜੇ ਪਾਸੇ ਸਮਾਜਸੇਵੀ ਵਜੋਂ ਉਨ੍ਹਾਂ ਦੀ ਇਲਾਕੇ ਵਿਚ ਪਛਾਣ ਹੈ,ਉਹ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੀ ਥਾਂ ਲੈਣਗੇ ਜੋ ਸਤੰਬਰ ਵਿਚ ਇਸ ਅਹੁਦੇ ਤੋਂ ਰਿਟਾਇਰ ਹੋਏ ਸਨ,ਇੰਦਰਪਾਲ ਸਿੰਘ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ,ਕਿਉਂਕਿ ਇਸ ਦੌੜ ਵਿਚ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੇ ਸਾਬਕਾ ਵਧੀਕ ਮੁੱਖ ਸਕੱਤਰ ਏ. ਵੇਣੁ ਪ੍ਰਸਾਦ ਦਾ ਨਾਂ ਵੀ ਚੱਲ ਰਿਹਾ ਸੀ,ਦੱਸ ਦੇਈਏ ਕਿ ਇੰਦਰਪਾਲ ਸਿੰਘ ਫੌਜਦਾਰੀ ਕੇਸਾਂ ਦੇ ਵਕੀਲ ਹਨ,ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਜੀ ਹਰਬਖਸ਼ ਸਿੰਘ ਵੀ ਵਕੀਲ ਸਨ,ਸਾਂਝੇ ਪੰਜਾਬ ਵਿਚ ਉਹ ਡਿਪਟੀ ਸਪੀਕਰ ਵੀ ਰਹੇ ਹਨ।ਇਹ ਹੀ ਨਹੀਂ,ਸਗੋਂ ਉਨ੍ਹਾਂ ਦੇ ਪੜ੍ਹ-ਦਾਦਾ ਗੁਲਾਬ ਸਿੰਘ ਵੀ ਸੈਸ਼ਨ ਜੱਜ ਸਨ,ਇੰਦਰਪਾਲ ਸਿੰਘ ਦੇ ਪਰਿਵਾਰ ਵਿੱਚ ਦੋਵੇਂ ਲੜਕੀਆਂ ਵੀ ਵਕੀਲ ਹਨ ਅਤੇ ਬੇਟਾ ਨੋਨੀਤ ਸਿੰਘ ਚੰਡੀਗੜ੍ਹ ਵਿਖੇ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...