Editor-In-Chief

spot_imgspot_img

In Drive ਰਾਹੀਂ ਟੈਕਸੀ ਬੁੱਕ ਕਰਕੇ ਡਰਾਈਵਰ ਨੂੰ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ ਤੇ ਕਾਰ ਲੈ ਕੇ ਹੋਏ ਫਰਾਰ , ਹੁਣ ਚੜੇ ਪੁਲਿਸ ਦੇ ਹੱਥੇ

Date:

In Drive ਰਾਹੀਂ ਟੈਕਸੀ ਬੁੱਕ ਕਰਕੇ ਡਰਾਈਵਰ ਨੂੰ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ ਤੇ ਕਾਰ ਲੈ ਕੇ ਹੋਏ ਫਰਾਰ , ਹੁਣ ਚੜੇ ਪੁਲਿਸ ਦੇ ਹੱਥੇ

ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ, ਨੌਜਵਾਨ ਦਾ ਕਤਲ ਕਰਕੇ ਗੱਡੀ ਖੋਹ ਕਰਨ ਵਾਲੇ ਗ੍ਰਿਫਤਾਰ
ਮੋਹਾਲੀ 17 ਮਈ (ਹਰਪ੍ਰੀਤ ਸਿੰਘ ਜੱਸੋਵਾਲ ) ਲੋਕਾਂ ਵੱਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਵੇਂ ਢੰਗ ਤਰੀਕੇ ਇਜਾਦ ਕੀਤੇ ਜਾਂਦੇ ਨੇ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਮੁਹਾਲੀ ਤੋਂ ਇਨ ਡਰਾਈਵ ਰਾਹੀਂ ਟੈਕਸੀ ਬੁੱਕ ਕਰਕੇ ਬਠਿੰਡਾ ਵਾਲੀ ਸਾਈਡ ਲਿਜਾ ਕੇ ਮੌਕਾ ਪਾ ਕੇ ਡਰਾਈਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ।
ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ, ਸ੍ਰੀ ਸੰਦੀਪ ਵਰਗ ਆਈ ਪੀ ਐਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਅਕਾਸ਼ਦੀਪ ਸਿੰਘ ਔਲਖ ਕਪਤਾਨ ਪੁਲਿਸ ਸ਼ਹਿਰੀ ਜਿਲ੍ਹਾ ਐਸ ਏ ਐਸ ਨਗਰ, ਸ਼੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ. ਕਪਤਾਨ ਪੁਲਿਸ ਸਬ ਡਵੀਜਨ ਸ਼ਹਿਰੀ-1 ਜਿਲ੍ਹਾ ਐਸ ਏ ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਗੱਬਰ ਸਿੰਘ ਮੁੱਖ ਅਫਸਰ ਥਾਣਾ ਮਟੌਰ ਮੋਹਾਲੀ ਵਲੋਂ ਕਰਣ ਕਰਨ ਵਾਲੇ ਦਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤਾ ਹੈ।
ਮੁੱਖ ਅਫਸਰ ਥਾਣਾ ਮਟੌਰ ਨੂੰ ਮਿਤੀ 10-05-2023 ਨੂੰ ਦਿਆਨੰਦ ਸ਼ਰਮਾਂ ਉਰਫ ਸੋਨੂੰ ਪੁੱਤਰ ਲੇਟ ਸ੍ਰੀ ਰਾਮ ਸਰੂਪ ਵਾਸੀ ਮਕਾਨ ਨੰਬਰ 480 ਫੇਸ 7 ਮੋਹਾਲੀ ਦੇ ਬਿਨ੍ਹਾ ਦੱਸੇ ਘਰ ਤੋਂ ਚਲੇ ਜਾਣ ਬਾਰੇ ਸੂਚਨਾ ਮਿਲੀ ਸੀ। ਜੋ ਸੂਚਨਾ ਮਿਲਣ ਤੇ ਮੁਕੱਦਮਾ ਨੰਬਰ 63 ਮਿਤੀ 10-05-2017 ਅ/ਧ 346 ਆਈ ਪਾਸੀ, ਵਾਧਾ ਜੁਰਮ 102, 34 ਆਈ.ਪੀ.ਸੀ ਥਾਣਾ ਮਟੌਰ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਜਿਸਦੀ ਭਾਲ ਕਰਨ ਲਈ ਇੰਸਪੈਕਟਰ ਗੱਬਰ ਸਿੰਘ ਮੁੱਖ ਅਫਸਰ ਥਾਣਾ ਮਟਰ, ਸ:ਥ ਦਵਿੰਦਰ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੇ ਟੀਮ ਬਣਾ ਕੇ ਪਹਿਲੇ ਦਿਨ ਤੋਂ ਹੀ ਦਿਆਨੰਦ ਸ਼ਰਮਾਂ ਉਰਫ ਸੋਨੂੰ ਦੀ ਭਾਲ ਲਈ ਟੀਮਾ ਤਿਆਰ ਕੀਤੀਆ ਗਈ। ਦੋਰਾਨੇ ਤਰਤੀਸ ਸੀਸੀ ਟੀ ਵੀ ਵਜ, ਮੋਬਾਇਲ ਡਾਟਾ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਕਾਬੂ ਕੀਤਾ ਗਿਆ, ਖੋਹ ਕੀਤੀ ਗੰੰਡੀ ਬਰਾਮਦੀ ਕੀਤੀ ਗਈ ਅਤੇ ਦੋਸ਼ੀਆਂ ਵਲੋਂ ਬੇਰਹਮੀ ਨਾਲ ਦਿਆਨੰਦ ਸ਼ਰਮਾ ਉਰਫ ਸੋਨੂ ਦੀ ਕਤਲ ਕੀਤੀ ਲਾਸ਼ ਬਾਅਦ ਵਿਚ ਬਰਾਮਦ ਕੀਤੀ ਗਈ।

ਤਰੀਕਾ ਵਾਰਦਾਤ

ਦੇਬੀ ਰੇਸ਼ਮ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਗਿਆਨਾ ਸਾਬੋ ਕੀ ਤਲਵੰਡੀ ਜਿਲ੍ਹਾ ਬਠਿੰਡਾ ਅਤੇ ਪੰਜਾਬਦੀਪ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਪਿੰਡ ਸਾਹਨਵਾਲਾ ਥਾਣਾ ਝੁਨੀਰ ਮਾਨਸਾ ਵਲੋਂ ਰਾਤ ਵਕਤ ਇਨ-ਡਰਾਇਵ ਪਰ ਕੈਬ ਬੁੱਕ ਕਰਵਾਈ ਗਈ ਸੀ ਅਤੇ ਕੈਬ ਵਿੱਚ ਬੈਠਦੇ ਹੀ ਮੌਕਾ ਪਾ ਕਰ ਦੇਵਾਂ ਵਲੋਂ ਡਰਾਇਵਰ ਤੇ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਦਿਆਨੰਦ ਸ਼ਰਮਾਂ ਉਰਫ ਸੋਨੂੰ ਦੀ ਲਾਸ਼ ਨੂੰ ਲੁੱਕ-ਛਿਪਾ ਕਰ ਗੱਡੀ ਨੂੰ ਲੈ ਗਏ ਸੀ।

ਜੋ ਗ੍ਰਿਫਤਾਰ ਕੀਤੇ ਦੋਸ਼ੀ ਤੇ ਉਹਨਾਂ ਤੋਂ ਬਰਾਮਦ ਸਮਾਨ ਜੋ ਕੇ
ਇਸ ਪ੍ਰਕਾਰ ਹੈ
ਲੜੀ ਨੰ ਦੋਸ਼ੀ ਦਾ ਨਾਮ ਤੇ ਪਤਾ
ਰਸਮ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਗਿਆਨਾ ਸਾਬ ਕੀ ਤਲਵੰਡੀ ਜਿਲ੍ਹਾ ਬਠਿੰਡਾ
ਰਾਮਦਗੀ
2 ਮੋਬਾਇਲ ਫੋਨ, ਗੱਡੀ ਮਾਰਕਾ ਸਵਿਫਟ
ਪੰਜਾਬਦੀਪ ਸਿੰਘ ਪੁੱਤਰ ਹਰਮੀਕ ਸਿੰਘ ਵਾਸੀ ਪਿੰਡ ਸਾਹਨੇਵਾਲਾ ਥਾਣਾ |
ਨਰ ਮਾਨਸਾ
2 ਮੋਬਾਇਲ ਫੋਨ

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...