Editor-In-Chief

spot_imgspot_img

ਗਿੱਦੜ ਪਿੰਡ ਧਰਨੇ ਤੇ ਮਹਿਲਾਵਾਂ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸ ਕਰਮੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ-ਐਸ ਕੇ ਐੱਮ ਗੈਰ ਰਾਜਨੀਤਕ

Date:

ਚੰਡੀਗੜ 4 ਜੁਲਾਈ (ਹਰਪ੍ਰੀਤ ਸਿੰਘ ਜੱਸੋਵਾਲ):- ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ,ਸੁਖਜੀਤ ਸਿੰਘ ਹਰਦੋਝੰਡੇ, ਸੁਖਪਾਲ ਸਿੰਘ ਸਹੋਤਾ, ਸਤਨਾਮ ਸਿੰਘ ਬਾਗੜੀਆ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਅਮਰਜੀਤ ਸਿੰਘ ਰੜਾ, ਰਘਬੀਰ ਸਿੰਘ ਭੰਗਲਾ,ਰਜਿੰਦਰ ਸਿੰਘ ਬੈਨੀਪਾਲ, ਸ਼ਮਸ਼ੇਰ ਸਿੰਘ ਸ਼ੇਰਾ,ਬਾਬਾ ਕਵਲਜੀਤ ਸਿੰਘ ਪੰਡੋਰੀ ਕਿਸਾਨ ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਗੌਰਵ ਯਾਦਵ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ।

ਕਿ ਭੁਚੋ ਮੰਡੀ ਦੇ ਨਜਦੀਕ ਗਿੱਦੜ ਪਿੰਡ ਵਿਖੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਸੜਕ ਤੇ ਬੈਠੇ ਬੀ ਕੇ ਯੂ ਸਿੱਧੂ ਪੁਰ,ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ, ਨਾਲ ਸਬੰਧਤ ਕਿਸਾਨਾਂ, ਬਜੁਰਗਾ ਅਤੇ ਔਰਤਾਂ ਉੱਤੇ ਅਣ ਮਨੁੱਖੀ ਤਸ਼ੱਦਦ ਕਰਨ ਵਾਲੇ ਮਰਦ ਪੁਲਿਸ ਕਰਮੀਆਂ ਉੱਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਨਰਿੰਦਰ ਮੋਦੀ ਦੀਆਂ ਲੀਹਾਂ ਤੇ ਚਲਦੇ ਹੋਇਆ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ ਅਤੇ ਕਈ ਵਾਰ ਹੋਈਆਂ ਮੀਟਿੰਗਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਹੈ ਰੋਸ ਵਜੋਂ ਜਦੋਂ ਕਿਸਾਨ ਧਰਨੇ ਲਗਾਉਂਦੇ ਹਨ ਤਾਂ ਫੇਰ ਭਗਵੰਤ ਮਾਨ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨਾਂ ਵਿਰੁੱਧ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਕਿਸਾਨਾਂ ਅਤੇ ਔਰਤਾਂ ਤੇ ਅਣਮਨੁੱਖੀ ਤਸ਼ੱਦਦ ਕਰਦੇ ਹਨ, ਜੋ ਅੱਤ ਨਿੰਦਣਯੋਗ ਹੈ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੋ ਮੁਸ਼ਕਲਾਂ ਗਿੱਦੜ ਪਿੰਡ ਦੇ ਲੋਕਾਂ ਦੀਆਂ ਹਨ ਇਹ ਪੰਜਾਬ ਦੇ ਹਰ ਪਿੰਡ ਦੀ ਇਹੋ ਦਸ਼ਾ ਹੈ।ਭਗਵੰਤ ਮਾਨ ਨੇ ਪਿੰਡਾਂ ਵਿੱਚ ਜਾ ਕੇ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਖਰਾਬ ਫ਼ਸਲਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇਗਾ ਸੋ ਹੁਣ ਭਗਵੰਤ ਮਾਨ ਆਪਣੇ ਫ਼ੈਸਲੇ ਤੋਂ ਮੁੱਕਰ ਰਿਹਾ ਹੈ ਜੋ ਬਹੁਤ ਮੰਦਭਾਗੀ ਗੱਲ ਹੈ, ਸੂਬੇ ਵਿਚ ਹੋਈਆਂ ਗਿਰਦਾਵਰੀਆਂ ਮੁਤਾਬਕ ਖ਼ਰਾਬ ਫਸਲਾਂ ਦਾ ਮੁਆਵਜ਼ਾ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਅਨੁਸਾਰ ਤੁਰੰਤ ਜਾਰੀ ਕਰਨਾ ਚਾਹੀਦਾ ਹੈ।

ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਪਿਛਲੇ ਦਿਨੀਂ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਮਰਨ ਵਰਤ ਤੇ ਬੈਠੇ ਆਗੂ ਅਤੇ ਸਮੂਹ ਧਰਨਾਕਾਰੀ ਜੋ ਅੰਮ੍ਰਿਤ ਵੇਲੇ ਨਿਤਨੇਮ ਕਰ ਰਹੇ ਸਨ ਉਹਨਾਂ ਉੱਤੇ ਪੁਲਿਸ ਪ੍ਰਸ਼ਾਸਨ ਨੇ ਗਾਲਾਂ ਕੱਢਦੇ ਹੋਏ ਹਮਲਾ ਕੀਤਾ।

ਇਕ ਭੂਤਰੇ ਹੋਏ ਸਬ-ਇੰਸਪੈਕਟਰ ਸਮੇਤ ਕੁਝ ਹੋਰ ਪੁਲਸ ਕਰਮੀਆਂ ਨੇ ਲੋਕਾਂ ਉੱਤੇ ਡਾਂਗਾ ਵਰ੍ਹਾਈਆਂ ਅਤੇ ਮਰਨ ਵਰਤ ਉੱਤੇ ਬੈਠੇ ਅੰਮ੍ਰਿਤ ਧਾਰੀ ਆਗੂ ਸੁਖਦੇਵ ਸਿੰਘ ਭੋਜਰਾਜ ਸਮੇਤ ਕੁਝ ਹੋਰ ਆਗੂਆਂ ਦੀਆਂ ਦਸਤਾਰਾਂ ਉਤਾਰੀਆ ਗਈਆਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੀ ਸ਼ਿਕਾਇਤ ਏ ਡੀ ਜੀ ਪੀ ਜਸਕਰਨ ਸਿੰਘ ਨੂੰ ਕਰ ਦਿੱਤੀ ਗਈ ਸੀ ਪਰ ਹਾਲਾਂ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਕਿਸਾਨਾਂ ਦੀਆਂ ਸਬੰਧਤ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਦੋਹਾਂ ਥਾਵਾਂ ਤੇ ਧਾਰਮਿਕ, ਮਨੁੱਖੀ ਅਧਿਕਾਰਾਂ ਅਤੇ ਸਵਿੰਧਾਨ ਦੀ ਹੋਈ ਉਲੰਘਣਾ ਦੇ ਦੋਸ਼ੀਆਂ ਉੱਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਹ ਲੜਾਈ ਵੱਡੀ ਪੱਧਰ ਤੇ ਛਿੜੇਗੀ
ਜਾਰੀ ਕਰਤਾ:- ਸੰਯੂਕਤ ਕਿਸਾਨ ਮੋਰਚਾ ਗੈਰਰਾਜਨੀਤਕ ਪੰਜਾਬ।
ਜਗਜੀਤ ਸਿੰਘ ਡੱਲੇਵਾਲ 9417164682
ਗੁਰਿੰਦਰ ਸਿੰਘ ਭੰਗੂ 9023511500

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...