Editor-In-Chief

spot_imgspot_img

ਆਈ.ਸੀ.ਸੀ. ਨੇ ਵਨਡੇ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ

Date:

New Delhi,09 Aug,(Harpreet Singh Jassowal):- ਆਈ.ਸੀ.ਸੀ. (ICC) ਨੇ ਵਨਡੇ ਵਿਸ਼ਵ ਕੱਪ 2023 (ODI World Cup 2023) ਦਾ ਨਵਾਂ ਸ਼ਡਿਊਲ ਜਾਰੀ ਕਰ ਦਿਤਾ ਹੈ,ਇਸ ਤੋਂ ਪਹਿਲਾਂ ਆਈ.ਸੀ.ਸੀ. ਨੇ 27 ਜੂਨ ਨੂੰ ਸ਼ਡਿਊਲ ਜਾਰੀ ਕੀਤਾ ਸੀ,ਜਿਸ ਵਿਚ ਹੁਣ ਕੁਝ ਸੁਧਾਰ ਕੀਤੇ ਗਏ ਹਨ,ਇਹ ਟੂਰਨਾਮੈਂਟ ਭਾਰਤ ‘ਚ 5 ਅਕਤੂਬਰ ਤੋਂ 19 ਨਵੰਬਰ ਤਕ ਖੇਡਿਆ ਜਾਵੇਗਾ ਪਰ ਕੁਝ ਮੈਚਾਂ ਦੀਆਂ ਤਰੀਕਾਂ ਬਦਲ ਦਿਤੀਆਂ ਗਈਆਂ ਹਨ।

ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਮੈਚ 13 ਅਕਤੂਬਰ ਦੀ ਬਜਾਏ 12 ਅਕਤੂਬਰ ਨੂੰ ਹੋਵੇਗਾ,ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚ 14 ਅਕਤੂਬਰ ਦੀ ਬਜਾਏ 13 ਅਕਤੂਬਰ ਨੂੰ ਹੋਵੇਗਾ,ਧਰਮਸ਼ਾਲਾ ‘ਚ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚ ਦੁਪਹਿਰ ਦੀ ਬਜਾਏ ਸਵੇਰੇ 10.30 ਵਜੇ ਸ਼ੁਰੂ ਹੋਵੇਗਾ,ਭਾਰਤ-ਪਾਕਿਸਤਾਨ ਤੋਂ ਇਲਾਵਾ ਟੀਮ ਇੰਡੀਆ ਦਾ ਨੀਦਰਲੈਂਡ ਵਿਰੁਧ ਹੋਣ ਵਾਲਾ ਮੈਚ ਵੀ ਬਦਲ ਦਿਤਾ ਗਿਆ ਹੈ।
ਆਈ.ਸੀ.ਸੀ. (ICC) ਵਲੋਂ ਬਦਲੇ ਗਏ ਇਨ੍ਹਾਂ ਮੈਚਾਂ ਦੇ ਸ਼ਡਿਊਲ:-

10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ (ਸਮਾਂ ਬਦਲਿਆ ਗਿਆ)
10 ਅਕਤੂਬਰ: ਪਾਕਿਸਤਾਨ ਬਨਾਮ ਸ੍ਰੀਲੰਕਾ (ਪਹਿਲਾਂ ਇਹ ਮੈਚ 12 ਅਕਤੂਬਰ ਨੂੰ ਹੋਣਾ ਸੀ)
12 ਅਕਤੂਬਰ: ਆਸਟ੍ਰੇਲੀਆ ਬਨਾਮ ਦੱਖਣੀ ਅਫ਼ਰੀਕਾ (ਪਹਿਲਾਂ ਇਹ ਮੈਚ 13 ਅਕਤੂਬਰ ਨੂੰ ਹੋਣਾ ਸੀ)
13 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
14 ਅਕਤੂਬਰ: ਭਾਰਤ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 15 ਅਕਤੂਬਰ ਨੂੰ ਹੋਣਾ ਸੀ)
15 ਅਕਤੂਬਰ: ਇੰਗਲੈਂਡ ਬਨਾਮ ਅਫ਼ਗ਼ਾਨਿਸਤਾਨ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
11 ਨਵੰਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
11 ਨਵੰਬਰ: ਇੰਗਲੈਂਡ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
12 ਨਵੰਬਰ: ਭਾਰਤ ਬਨਾਮ ਨੀਦਰਲੈਂਡਜ਼ (ਪਹਿਲਾਂ ਇਹ ਮੈਚ 11 ਨਵੰਬਰ ਨੂੰ ਹੋਣਾ ਸੀ)

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...