Editor-In-Chief

spot_imgspot_img

ਪੁਰਾਣੀ ਦਾਨਾ ਮੰਡੀ ਵਿਖੇ ਭਿਆਨਕ ਗੰਦਗੀ ਅਤੇ ਕੂੜੇ ਦੇ ਡੰਪ ਤੋਂ ਬਹੁਤ ਪਰੇਸ਼ਾਨ ਦੁਕਾਨਦਾਰ ਅਤੇ ਸ਼ਹਿਰਵਾਸੀ

Date:

-ਪੁਰਾਣੀ ਦਾਨਾ ਮੰਡੀ ਵਿਖੇ ਭਿਆਨਕ ਗੰਦਗੀ ਅਤੇ ਕੂੜੇ ਦੇ ਡੰਪ ਤੋਂ ਬਹੁਤ ਪਰੇਸ਼ਾਨ ਦੁਕਾਨਦਾਰ ਅਤੇ ਸ਼ਹਿਰਵਾਸੀ

-ਫੈਲੀ ਗੰਦਗੀ ਅਤੇ ਕੂੜੇ ਦੇ ਡੰਪ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਖਦਸਾ

-ਗੰਦਗੀ ਤੋਂ ਇਲਾਵਾ ਕੂੜੇ ਦੇ ਡੰਪ ਨੂੰ ਵੀ ਚੁਕਵਾਉਣ ਦੀ ਕੀਤੀ ਗਈ ਮੰਗ

 

ਕੋਟਕਪੂਰਾ,23 ਅਗਸਤ, (ਹਰਪ੍ਰੀਤ ਸਿੰਘ ਜੱਸੋਵਾਲ):- ਸ਼ਹਿਰ ਕੋਟਕਪੂਰਾ ਦੇ ਵਿਕਾਸ ਦੀਆਂ ਤਸਵੀਰਾਂ ਤਾਂ ਇੱਕ ਪਾਸੇ ਖਬਰਾਂ ਵਿੱਚ ਪਹਿਲਾਂ ਵੀ ਇੱਕਵਾਰ ਨਜਰ ਆ ਚੁੱਕੀਆਂ ਹਨ ਪਰ ਇੱਥੇ ਕੂੜੇ ਦੇ ਡੰਪਾਂ ਅਤੇ ਫੈਲੀ ਗੰਦਗੀ ਤੋਂ ਵੀ ਪੁਰਾਣੀ ਦਾਨਾ ਮੰਡੀ ਦੇ ਦੁਕਾਨਦਾਰ ਅਤੇ ਸ਼ਹਿਰਵਾਸੀ ਬਹੁਤ ਹੀ ਜਿਆਦਾ ਪਰੇਸ਼ਾਨ ਹੋ ਰਹੇ ਹਨ ਤੇ ਇਸ ਭਿਆਨਕ ਗੰਦਗੀ ਅਤੇ ਕੂੜੇ ਦੇ ਡੰਪ ਨੂੰ ਚੁਕਵਾਉਣ ਦੀ ਮੰਗ ਕਰਦਿਆਂ ਆਪਣਾ ਰੋਣਾ ਮੀਡਿਆ ਅੱਗੇ ਰੋ ਰਹੇ ਹਨ। ਉਨਾਂ ਕਿਹਾ ਜਾ ਰਿਹਾ ਹੈ ਕਿ ਇੱਥੇ ਇਹ ਸਮੱਸਿਆ ਅੱਜ ਦੀ ਹੀ ਨਹੀਂ ਬਲਕਿ ਕਿੰਨੇ ਚਿਰ ਦੀ ਪੁਰਾਣੀ ਹੈ ਇਥੋਂ ਦੀ ਪੁਰਾਣੀ ਦਾਨਾ ਮੰਡੀ ਦੀ ਸੜਕ ਵੀ ਪਹਿਲਾਂ ਪੁਰਾਣੀ ਸੀ ਜੋ ਕਿ ਹੁਣ ਨਵੀਂ ਵੀ ਬਣਗੀ ਪਰ ਇਸ ਸਮੱਸਿਆ ਦਾ ਕਿਸੇ ਨੇ ਵੀ ਹੱਲ ਕਰਨਾ ਅਜੇ ਤੱਕ ਜਾਇਜ਼ ਨਹੀਂ ਸਮਝਿਆ।

ਇਸ ਸਮੇਂ ਮੀਡਿਆ ਨਾਲ ਗੱਲਬਾਤ ਕਰਦਿਆਂ ਪੁਰਾਣੀ ਦਾਨਾ ਮੰਡੀ ਦੇ ਇੱਕ ਦੁਕਾਨਦਾਰ ਦੀਪਕ ਗੋਇਲ ਨੇ ਆਖਿਆ ਕਿ ਸਾਡੇ ਕੋਟਕਪੂਰਾ ਸ਼ਹਿਰ ਦਾ ਵਿਕਾਸ ਦਾ ਪਹਿਲਾਂ ਹੀ ਕੋਈ ਕੰਮਕਾਰ ਹਾਲੇ ਤੱਕ ਸਿਰੇ ਨਹੀਂ ਚੜਿਆ ਤੇ ਉੱਤੋਂ ਹੁਣ ਇਹ ਕੂੜੇ ਦੇ ਡੰਪਾਂ ਅਤੇ ਫੈਲੀ ਗੰਦਗੀ ਵਰਗੀਆਂ ਸਮੱਸਿਆ ਵੀ ਸਾਨੂੰ ਬਹੁਤ ਹੀ ਜਿਆਦਾ ਦੁਖੀ ਕਰ ਰਹੀਆਂ ਹਨ। ਉਨਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਜੀ ਜੋ ਕਿ ਪਹਿਲਾਂ ਸਾਡੇ ਕੋਟਕਪੂਰਾ ਸ਼ਹਿਰ ਦੇ ਵਿਧਾਇਕ ਹਨ ਉਨਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਕੇ ਸਾਡੀ ਇਸ ਬਣਦੀ ਜਾਇਜ਼ ਸਮੱਸਿਆ ਨੂੰ ਅੱਗੇ ਹੋਕੇ ਪਹਿਲ ਦੇ ਤੌਰ ਤੇ ਹੱਲ ਕਰਨੀ ਚਾਹੀਦੀ ਹੈ।

ਅਤੇ ਸਾਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਣੀ ਚਾਹੀਦੀ ਹੈ, ਇਸ ਸਮੇਂ ਸ਼ਹਿਰਵਾਸੀਆਂ ਵਿੱਚ ਹਾਜਰ ਸ਼ੁਭਮ ਗੋਇਲ ਅਤੇ ਅਭੈ ਸ਼ਰਮਾ ਨੇ ਵੀ ਆਖਿਆ ਕਿ ਸਾਡੇ ਸ਼ਹਿਰ ਦੇ ਕੋਟਕਪੂਰਾ ਦੇ ਰੁਕੇ ਹੋਏ ਵਿਕਾਸ ਕਾਰਜ ਵੀ ਸਹੀ ਤਰੀਕੇ ਨਾਲ ਜਲਦ ਮੁਕੰਮਲ ਹੋਣੇ ਚਾਹੀਦੇ ਹਨ ਤੇ ਇਹ ਜਿਹੜੀ ਸ਼ਹਿਰ ਦੀ ਪੁਰਾਣੀ ਦਾਨਾ ਮੰਡੀ ਵਿੱਚ ਫੈਲੀ ਗੰਦਗੀ ਹੈ ਇਸਨੂੰ ਤੁਰੰਤ ਦੂਰ ਕੀਤਾ ਜਾਣਾ ਚਾਹੀਦਾ ਹੈ ਤੇ ਛੇਤੀ ਹੀ ਇੱਥੋਂ ਇਹ ਕੂੜੇ ਦਾ ਡੰਪ ਚੁੱਕਿਆ ਜਾਣਾ ਚਾਹੀਦਾ ਹੈ ਤਾਂਕਿ ਸਾਨੂੰ ਆ ਰਹੀ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ ਤੇ ਇਹਨਾਂ ਤੋਂ ਫੈਲਣ ਵਾਲੀਆਂ ਭਿਆਨਕ ਬੀਮਾਰੀਆਂ ਤੋਂ ਵੀ ਬਚਿਆ ਜਾ ਸਕੇ।

 

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...