Editor-In-Chief

spot_imgspot_img

ਹਰਿਆਣਾ ਪੁਲਿਸ ਨੇ ਗਊਰਕਸ਼ਕ ਮੋਨੂੰ ਮਾਨੇਸਰ ਨੂੰ ਗ੍ਰਿਫ਼ਤਾਰ ਕੀਤਾ

Date:

ਗੁਰੂਗ੍ਰਾਮ,13 ਸਤੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਹਰਿਆਣਾ ਪੁਲਿਸ (Haryana Police) ਨੇ ਗਊਰਕਸ਼ਕ ਮੋਨੂੰ ਮਾਨੇਸਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ,ਰਾਜਸਥਾਨ ਪੁਲਿਸ ਨੇ ਗਊਰਕਸ਼ਕ ਮੋਨੂੰ ਮਾਨੇਸਰ ਵਿਰੁਧ ਫ਼ਰਵਰੀ ’ਚ ਦੋ ਮੁਸਲਮਾਨਾਂ ਦੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਸੀ,ਅਧਿਕਾਰੀਆਂ ਅਨੁਸਾਰ ਨੂਹ ਦੀ ਇਕ ਅਦਾਲਤ ਤੋਂ ‘ਟਰਾਂਜ਼ਿਟ ਰਿਮਾਂਡ’ ਮਿਲਣ ਮਗਰੋਂ ਉਸ ਨੂੰ ਰਾਜਸਥਾਨ ਪੁਲਿਸ (Rajasthan Police) ਨੂੰ ਸੌਂਪ ਦਿਤਾ ਗਿਆ,ਪੁਲਿਸ (Police) ਨੇ ਕਿਹਾ ਕਿ ਮੋਨੂੰ ਕੋਲੋਂ ਇਕ ਪਿਸਤੌਲ,ਤਿੰਨ ਕਾਰਤੂਸ ਅਤੇ ਇਕ ਮੋਬਾਈਲ ਫ਼ੋਨ ਜ਼ਬਤ ਕੀਤਾ ਗਿਆ ਹੈ,ਬਜਰੰਗ ਦਲ ਆਗੂ ਨੂੰ ਗੁਰੂਗ੍ਰਾਮ ਦੇ ਗਊਰਕਸ਼ਕ ਮੋਨੂੰ ਮਾਨੇਸਰ ਤੋਂ ਗਿ੍ਰਫ਼ਤਾਰ ਕੀਤਾ ਗਿਆ।

ਗਊਰਕਸ਼ਕ ਮੋਨੂੰ ਮਾਨੇਸਰ ਵਿਰੁਧ ਬੀਤੀ ਫ਼ਰਵਰੀ ’ਚ ਦੋ ਮੁਸਲਮਾਨਾਂ ਦੇ ਕਤਲ ਲਈ ਵੀ ਰਾਜਸਥਾਨ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ,ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਭਿਵਾਨੀ ਦੇ ਲੋਹਾਰੂ ’ਚ ਦੋ ਵਿਅਕਤੀਆਂ ਨਸੀਰ (25) ਅਤੇ ਜੁਨੈਦ (35) ਦੀਆਂ ਲਾਸ਼ਾਂ ਸੜੀ ਹੋਈ ਕਾਰ ’ਚ ਮਿਲਣ ਮਗਰੋਂ 16 ਫ਼ਰਵਰੀ ਨੂੰ ਮਾਨੇਸਰ ਵਿਰੁਧ ਐਫ਼.ਆਈ.ਆਰ. ਦਰਜ (FIR Registered) ਕੀਤੀ ਗਈ ਸੀ,ਮਿ੍ਰਤਕ,ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਵਾਸੀ ਸਨ ਜਿਨ੍ਹਾਂ ਨੂੰ ਕਥਿਤ ਗਊਰਕਸ਼ਕਾਂ ਨੇ ਅਗਵਾ ਕਰ ਲਿਆ ਸੀ।

ਅਤੇ ਇਸ ਤੋਂ ਬਾਅਦ ਉਹ ਰਾਜਸਥਾਨ ਦੀ ਸਰਹੱਦ ਪਾਰ ਕਰ ਕੇ ਹਰਿਆਣਾ ’ਚ ਵੜ ਗਏ ਸਨ,ਰਾਜਸਥਾਨ ਪੁਲਿਸ (Rajasthan Police) ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਾਜ਼ਸ਼ ਰਚਣ ਅਤੇ ਅਪਰਾਧ ਨੂੰ ਹੱਲਾਸ਼ੇਰੀ ਦੇਣ ’ਚ ਮਾਨੇਸਰ ਦੀ ਭੂਮਿਕਾ ‘ਸਰਗਰਮ ਜਾਂਚ ਦੇ ਘੇਰੇ’ ’ਚ ਸੀ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal Khattar) ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਗਊਰਕਸ਼ਕ ਮੋਨੂੰ ਮਾਨੇਸਰ ਨੂੰ ਫੜਨ ਲਈ ਰਾਜਸਥਾਨ ਪੁਲਿਸ ਦੀ ਹਰ ਸੰਭਵ ਮਦਦ ਕਰੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...