Editor-In-Chief

spot_imgspot_img

ਗੁਰਮਤਿ ਸਿਖਲਾਈ ਕੈਂਪ ਧਰਮ ਨਾਲ ਜੋੜਨ ਦਾ ਕੰਮ ਕਰਦਾ – ਗੁਰਿੰਦਰ ਕੌਰ

Date:

ਮੋਹਾਲੀ / ਖਰੜ 21 ਜੁਲਾਈ (ਹਰਪ੍ਰੀਤ ਸਿੰਘ ਜੱਸੋਵਾਲ):- ਹਰ ਧਰਮ ਆਪਣੇ ਆਪ ਵਿੱਚ ਸੰਪੂਰਨ ਹੁੰਦਾ ਹੈ ਲੇਕਿਨ ਸਾਨੂੰ ਕਈ ਗੱਲਾਂ ਦਾ ਪਤਾ ਸੰਗਤ ਕਰ ਕੇ ਜਾਂ ਫਿਰ ਧਾਰਮਿਕ ਲੋਕਾਂ ਵਲੋਂ ਕੀਤੇ ਜਾ ਰਹੇ ਧਰਮ ਪ੍ਰਚਾਰ ਨਾਲ ਹੀ ਪਤਾ ਲਗਦਾ ਹੈ ਗੁਰਮਤਿ ਪ੍ਰਚਾਰ ਸਿਖਲਾਈ ਕੈਂਪ ਇਸੇ ਲਈ ਲਗਾਏ ਜਾਂਦੇ ਹਨ ਤਾਂ ਜੋ ਵੱਧ ਤੋਂ ਵੱਧ ਸੰਗਤ ਇਸ ਦਾ ਫਾਇਦਾ ਲੈ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ ਇਸ ਗੱਲ ਨੂੰ ਸਮਾਜ ਸੇਵਿਕਾ ਸ਼੍ਰੀ ਮਤੀ ਗੁਰਿੰਦਰ ਕੌਰ ਨੇ ਸਿਖਲਾਈ ਕੈਂਪ ਦੌਰਾਨ ਆਖੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਹਰਿ ਰਾਇ ਸਾਹਿਬ ਐਲ ਆਈ ਸੀ ਕਲੌਨੀ,ਖਰੜ ਦੇ ਉਪਰਾਲੇ ਸਦਕਾ ਭਾਈ ਗੁਰਪਾਲ ਸਿੰਘ ਤਿੰਮੋਵਾਲ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ) ਹੈੱਡ ਕੁਃ ਗੁਃ ਅੰਬ ਸਾਹਿਬ,ਪਾ 7ਵੀਂ ਮੋਹਾਲੀ ਦੁਆਰਾ ਮਿਤੀ 20 ਜੂਨ ਤੋਂ 20 ਜੁਲਾਈ ਤੱਕ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ ਸੀ।

ਗੁਰਮਤਿ ਸਿਖਲਾਈ ਕੈਂਪ ਧਰਮ ਨਾਲ ਜੋੜਨ ਦਾ ਕੰਮ ਕਰਦਾ – ਗੁਰਿੰਦਰ ਕੌਰ

ਜਿਸ ਵਿੱਚ ਸੰਗਤਾਂ ਨੂੰ ਗੁਰਬਾਣੀ ਸੰਥਿਆਂ ਦੇ ਨਾਲ -ਨਾਲ ਰਹਿਤ ਮਰਿਯਾਦਾ ਸੰਬੰਧੀ ਜਾਣਕਾਰੀ ਦਿੱਤੀ ਗਈ ਸਮਾਗਮਾਂ ਦੀ ਸਮਾਪਤੀ ਸਮੇਂ ਸ੍ਰ ਚਰਨਜੀਤ ਸਿੰਘ ਮੈਂਬਰ ਐਸ.ਜੀ.ਪੀ.ਸੀ ਹਲਕਾ ਖਰੜ ਦੇ ਸਹਿਯੋਗ ਸਦਕਾ ਅੰਮ੍ਰਿਤ ਛਕੋ,ਸਿੰਘ ਸਜੋ ਲਹਿਰ ਤਹਿਤ ਭੇਟਾ ਰਹਿਤ ਧਾਰਮਿਕ ਸਾਹਿਤ ਸੰਗਤਾਂ ਨੂੰ ਭੇਂਟ ਕੀਤਾ ਗਿਆ ਇਸ ਮੌਕੇ ਪ੍ਰਧਾਨ ਤ੍ਰਿਲੋਚਨ ਸਿੰਘ,ਜਨਰਲ ਸਕੱਤਰ ਪ੍ਰਿੰਸੀਪਲ ਜਸਮੇਰ ਸਿੰਘ,ਖ਼ਜ਼ਾਨਚੀ ਸਿਵਦੀਪ ਸਿੰਘ ਸੂਦ,ਪ੍ਰਿੰਸੀਪਲ ਹਰਬੀਰ ਸਿੰਘ,ਐਸ ਡੀ ਓ ਕਰਨੈਲ ਸਿੰਘ,ਅਮਰਜੀਤ ਸਿੰਘ ਚੱਢਾ,ਅਵਤਾਰ ਸਿੰਘ ਹਾਜੀਪੁਰ,ਅਨੋਖ ਸਿੰਘ,ਬਲਵਿੰਦਰ ਸਿੰਘ, ਵਰਿਆਮ ਸਿੰਘ ਸਕੱਤਰ ਦੇਸੂ ਮਾਜਰਾ ਕਲੌਨੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ,ਪੁਕਾਰ ਸੰਸਥਾ ਦੀ ਪ੍ਰਧਾਨ ਗੁਰਿੰਦਰ ਗੋਰੀ ,ਸਕੂਲ ਅਧਿਆਪਕ,ਸਿੱਖ ਸੰਗਤਾਂ ਵੱਲੋਂ ਐਸ.ਜੀ.ਪੀ.ਸੀ ਦਾ ਧੰਨਵਾਦ ਕਰਦਿਆਂ ਭਾਈ ਗੁਰਪਾਲ ਸਿੰਘ ਤਿੰਮੋਵਾਲ ਨੂੰ ਸਨਮਾਨਿਤ ਕੀਤਾ ਗਿਆ ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...