Editor-In-Chief

spot_imgspot_img

76-80 ਸੈਕਟਰ ਦੇ ਅਲਾਟੀਆਂ ਨੂੰ ਗਮਾਡਾ ਵੱਲੋਂ ਪਾਈ ਅਨਹਾਂਸਮੈਂਟ ਬਾਰੇ ਸਰਕਾਰ ਗੰਭੀਰ : ਕੁਲਵੰਤ ਸਿੰਘ

Date:

76-80 ਸੈਕਟਰ ਦੇ ਅਲਾਟੀਆਂ ਨੂੰ ਗਮਾਡਾ ਵੱਲੋਂ ਪਾਈ ਅਨਹਾਂਸਮੈਂਟ ਬਾਰੇ ਸਰਕਾਰ ਗੰਭੀਰ : ਕੁਲਵੰਤ ਸਿੰਘ
ਕਮੇਟੀ ਮੈਂਬਰਾਂ ਵੱਲੋਂ ਵਿਧਾਇਕ ਵੱਲੋਂ ਕੀਤੀ ਜਾ ਰਹੀ ਮਦਦ ਲਈ ਧੰਨਵਾਦ

ਮੋਹਾਲੀ,12 ਸਤੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਸਰਕਾਰ ਮੋਹਾਲੀ ਦੇ 76-80 ਸੈਕਟਰ ਦੇ ਅਲਾਟੀਆਂ ਨੂੰ ਵਧਾਈ ਹੋਈ ਅਨਹਾਂਸਮੈਂਟ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ,ਜਿਸ ਦਾ ਹਾਂ ਪੱਖੀ ਨਤੀਜਾ ਜਲਦੀ ਹੀ ਸਾਹਮਣੇ ਆ ਜਾਵੇਗਾ।
ਇਹ ਵਿਚਾਰ ਅੱਜ ਸੈਕਟਰ 79 ਵਿੱਚ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਉਨ੍ਹਾਂ ਦੀ 76-80 ਸੋਲਾਂ ਮੈਂਬਰੀ ਐਂਟੀ ਅਨਹਾਂਸਮੈਂਟ ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਪ੍ਰਗਟ ਕੀਤੇ।

76-80 ਸੋਲਾਂ ਮੈਂਬਰੀ ਐਂਟੀ ਅਨਹਾਂਸਮੈਂਟ ਕਮੇਟੀ, ਜਿਸਦੀ ਅਗਵਾਈ ਇਸਦੇ ਨਵੇਂ ਚੁਣੇ ਗਏ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਐਮਸੀ ਨੇ ਕੀਤੀ, ਵੱਲੋਂ ਇਕ ਸੋਧਿਆ ਹੋਇਆ ਮੰਗ ਪੱਤਰ ਹਲਕਾ ਵਿਧਾਇਕ ਨੂੰ ਦਿੱਤਾ। ਮੰਗ ਪੱਤਰ ਵਿੱਚਲੇ ਮੁੱਦਿਆਂ ਬਾਰੇ ਬੋਲਦਿਆਂ ਕਮੇਟੀ ਆਗੂ ਸੁਖਦੇਵ ਸਿੰਘ ਪਟਵਾਰੀ, ਹਰਜੀਤ ਸਿੰਘ ਭੋਲੂ, ਜਰਨੈਲ ਸਿੰਘ ਤੇ ਜੀ ਐਸ ਪਠਾਣੀਆ ਨੇ ਦੱਸਿਆ ਕਿ ਗਮਾਡਾ ਵੱਲੋਂ ਅਲਾਟੀਆਂ ਨੂੰ ਲਾਇਆ 8 ਫੀਸਦੀ ਵਿਆਜ਼ ਬਿਲਕੁਲ ਗਲਤ ਹੈ।

ਅਤੇ ਇਸ ਤੋਂ ਪਹਿਲਾਂ ਕਦੇ ਵੀ ਅਲਾਟੀਆਂ ਨੂੰ ਨਾ ਤਾਂ ਕਦੇ ਵਿਆਜ਼ ਲੱਗਿਆ ਹੈ ਤੇ ਨਾ ਹੀ ਕਦੇ ਵਧੀ ਹੋਈ ਰਕਮ ਦੇਣ ਪਈ ਹੈ, ਕਿਉਂਕਿ ਵਿਆਜ਼ ਦੀ ਵਸੂਲੀ ਬਾਰੇ ਅਲਾਟਮੈਂਟ ਲੈਟਰ ਤੇ ਗਾਈਡ ਲਾਈਨ ’ਚ ਕੋਈ ਉਪਬੰਧ ਨਹੀਂ ਹੈ। ਉਨ੍ਹਾਂ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਕਿ ਲੈਂਡ ਪੂਲਿੰਗ ਸਕੀਮ ਅਧੀਨ ਜ਼ਮੀਨ ਦੀ ਅਲਾਟੀਆਂ ਤੋਂ ਅਲਾਟਮੈਂਟ ਵੇਲੇ ਵਸੂਲੀ ਕੀਮਤ ਕੁੱਲ ਕੀਮਤ ਵਿਚੋਂ ਘਟਾਈ ਜਾਵੇ, ਕੁੱਲ ਵੇਚਣਯੋਗ ਖੇਤਰ, ਜੋ ਹੁਣ ਵੱਧ ਹੈ, ਨੂੰ ਮੁੜ ਗਣਨਾ ’ਚ ਲੈ ਕੇ ਵਧੀ ਹੋਈ ਕੀਮਤ 50 ਫੀਸਦੀ ਵੇਚਣਯੋਗ ਖੇਤਰ ਦੀ ਥਾਂ ਸਮੁੱਚੇ ਖੇਤਰ ’ਤੇ ਪਾਈ ਜਾਵੇ ਅਤੇ ਸਕੀਮ ਵਿੱਚ ਸੈਕਟਰ 76-80 ਤੋਂ ਬਾਹਰ ਰਹੀ ਜ਼ਮੀਨ ਦੀ ਕੀਮਤ ਵੀ ਸਮੁੱਚੀ ਕੀਮਤ ’ਚੋਂ ਘਟਾਈ ਜਾਵੇ।

ਵਿਧਾਇਕ ਕੁਲਵੰਤ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ 15-16 ਸਤੰਬਰ ਤੱਕ ਸਾਰੇ ਸਰਕਾਰੀ ਅਧਿਕਾਰੀ ਰਾਜ ਪੱਧਰੇ ਸਮਾਗਮਾਂ ਵਿੱਚ ਰੁੱਝੇ ਹੋਏ ਹੋਣ ਕਾਰਨ ਇਸ ਤੋਂ ਬਾਅਦ ਉਨ੍ਹਾਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸਾਰੇ ਮਸਲੇ ਬਾਰੇ ਵਿਚਾਰ ਹੋਵੇਗਾ। ਇਸ ਮੌਕੇ ਵਿਧਾਇਕ ਨੇ ਕਮੇਟੀ ਵੱਲੋਂ ਦਿੱਤੇ ਮੰਗ ਪੱਤਰ ਬਾਰੇ ਆਪਣਾ ਨੋਟ ਭੇਜਣ ਦਾ ਵੀ ਵਾਅਦਾ ਕੀਤਾ।ਇਸ ਤੋਂ ਪਹਿਲਾਂ 76-80 ਸੋਲਾਂ ਮੈਂਬਰੀ ਐਂਟੀ ਅਨਹਾਂਸਮੈਂਟ ਕਮੇਟੀ ਨੇ ਆਪਣੀ ਮੀਟਿੰਗ ਕਰਕੇ ਸੁਖਦੇਵ ਸਿੰਘ ਪਟਵਾਰੀ ਐਮਸੀ ਨੂੰ ਕਨਵੀਨਰ, ਜੀ ਐਸ ਪਠਾਣੀਆ ਨੂੰ ਸਕੱਤਰ ਤੇ ਜਰਨੈਲ ਸਿੰਘ ਨੂੰ ਸਹਾਇਕ ਸਕੱਤਰ ਚੁਣ ਲਿਆ।

ਵਫਦ ਵਿੱਚ 76-80 ਖੇਤਰ ਦੀਆਂ 12 ਐਸੋਸੀਏਸ਼ਨਾਂ ਨੇ ਪ੍ਰਧਾਨ ਤੇ ਕੌਂਸਲਰ ਸੰਨ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਪਟਵਾਰੀ (ਐਮਸੀ), ਜਰਨੈਲ ਸਿੰਘ, ਜੀ ਐਸ ਪਠਾਣੀਆਂ, ਰਾਜੀਵ ਵਿਸ਼ਿਸ਼ਟ ਐਮਸੀ, ਹਰਜੀਤ ਸਿੰਘ ਭੋਲੂ ਐਮਸੀ, ਨਵਜੋਧ ਸਿੰਘ ਵਾਸਲ, ਸੁੱਚਾ ਸਿੰਘ ਕਲੌੜ ਐਮ ਸੀ, ਮੇਜਰ ਸਿੰਘ, ਹਰਦਿਆਲ ਚੰਦ ਬਡਵਰ, ਸੁਰਿੰਦਰ ਸਿੰਘ ਕੰਗ, ਜਸਪਾਲ ਸਿੰਘ ਢਿੱਲੋਂ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਅਨੋਖ ਸਿੰਘ ਕਾਹਲੋਂ, ਲਾਭ ਸਿੰਘ, ਐਮ ਪੀ ਸਿੰਘ, ਸੁਖਚੈਨ ਸਿੰਘ, ਸੁਸ਼ੀਲ ਕੁਮਾਰ, ਕਰਮ ਸਿੰਘ ਧਨੋਆ ਆਦਿ ਸ਼ਾਮਲ ਹੋਏ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...