ਚੰਡੀਗੜ੍ਹ,11 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ (‘Carry on Jatta 3’) ਇਨ੍ਹੀਂ ਦਿਨੀਂ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 29 ਜੂਨ 2023 ਨੂੰ ਰਿਲੀਜ਼ ਹੋਈ 10 ਕਰੋੜ ‘ਚ ਬਣੀ ਇਸ ਫਿਲਮ ਨੇ 11 ਦਿਨਾਂ ‘ਚ ਦੁਨੀਆ ਭਰ ‘ਚ 80 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਜਲਦ ਹੀ 100 ਕਰੋੜ ਦਾ ਕਾਰੋਬਾਰ ਕਰੇਗੀ।‘ਕੈਰੀ ਆਨ ਜੱਟਾ’ ਫ੍ਰੈਂਚਾਇਜ਼ੀ ਦੀ ਤੀਜੀ ਫਿਲਮ ਹੈ, ਜੋ ਪੰਜਾਬੀ ਸਿਨੇਮਾ ਦੀ ਸਭ ਤੋਂ ਹਿੱਟ ਫ੍ਰੈਂਚਾਇਜ਼ੀ ਵਿੱਚੋਂ ਇੱਕ ਹੈ,ਪਹਿਲੀਆਂ ਦੋ ਫਿਲਮਾਂ ਨੇ ਵੀ ਬਾਕਸ ਆਫਿਸ ‘ਤੇ ਕਰੋੜਾਂ ਦਾ ਕਾਰੋਬਾਰ ਕੀਤਾ ਸੀ, ਪੰਜਾਬੀ ਸਿਨੇਮਾ ਨੂੰ ਮੁੜ ਲੀਹ ‘ਤੇ ਲਿਆਉਣ ‘ਚ ਇਸ ਫਰੈਂਚਾਈਜ਼ੀ ਦਾ ਵੱਡਾ ਹੱਥ ਹੈ,ਜਦੋਂ ਕੈਰੀ ਆਨ ਜੱਟਾ 2012 ਵਿੱਚ ਰਿਲੀਜ਼ ਹੋਈ ਸੀ।
ਗਿੱਪੀ ਗਰੇਵਾਲ ਸਟਾਰਰ ਫਿਲਮ ‘ਕੈਰੀ ਆਨ ਜੱਟਾ 3’ ਜਲਦ ਪਹੁੰਚੇਗੀ 100 ਕਰੋੜ ਦੇ ਕਰੀਬ
Date: