Editor-In-Chief

spot_imgspot_img

ਇਜ਼ਰਾਈਲ ਅਤੇ ਹਮਾਸ ਦਰਮਿਆਨ ਹੋਏ ਸਮਝੌਤੇ ਤਹਿਤ ਚਾਰ ਦਿਨਾਂ ਦੀ ਜੰਗਬੰਦੀ ਸ਼ੁਕਰਵਾਰ ਸਵੇਰ ਤੋਂ ਲਾਗੂ

Date:

ਇਜ਼ਰਾਈਲ,25 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਇਜ਼ਰਾਈਲ (Israel) ਅਤੇ ਹਮਾਸ (Hamas) ਦਰਮਿਆਨ ਹੋਏ ਸਮਝੌਤੇ ਤਹਿਤ ਚਾਰ ਦਿਨਾਂ ਦੀ ਜੰਗਬੰਦੀ ਸ਼ੁਕਰਵਾਰ ਸਵੇਰ ਤੋਂ ਲਾਗੂ ਹੋ ਗਈ ਅਤੇ ਇਸ ਦੇ ਨਾਲ ਇਜ਼ਰਾਈਲ ਵਿਚ ਕੈਦ ਫਲਸਤੀਨੀਆਂ ਅਤੇ ਗਾਜ਼ਾ ’ਚ ਅਤਿਵਾਦੀਆਂ ਵਲੋਂ ਬੰਧਕ ਬਣਾਏ ਗਏ ਦਰਜਨਾਂ ਲੋਕਾਂ ਦੀ ਅਦਲਾ-ਬਦਲੀ ਲਈ ਮੰਚ ਤਿਆਰ ਹੋ ਗਿਆ ਹੈ,ਇਸ ਕੂਟਨੀਤਕ ਸਫਲਤਾ ਨੇ ਗਾਜ਼ਾ ਦੇ 23 ਲੱਖ ਲੋਕਾਂ ਨੂੰ ਕੁਝ ਰਾਹਤ ਦਿਤੀ ਹੈ ਜਿਨ੍ਹਾਂ ਨੇ ਹਫ਼ਤਿਆਂ ਤਕ ਇਜ਼ਰਾਈਲੀ ਬੰਬਾਰੀ ਦਾ ਸਾਹਮਣਾ ਕੀਤਾ ਹੈ।

ਇਹ ਇਜ਼ਰਾਈਲ (Israel) ਦੇ ਉਨ੍ਹਾਂ ਪਰਿਵਾਰਾਂ ਲਈ ਵੀ ਰਾਹਤ ਦੀ ਖ਼ਬਰ ਹੈ ਜੋ 7 ਅਕਤੂਬਰ ਦੇ ਹਮਾਸ ਹਮਲੇ ਦੌਰਾਨ ਬੰਧਕ ਬਣਾਏ ਗਏ ਅਪਣੇ ਅਜ਼ੀਜ਼ਾਂ ਨੂੰ ਲੈ ਕੇ ਚਿੰਤਤ ਹਨ,ਇਹ ਸਮਝੌਤਾ ਕਤਰ,ਅਮਰੀਕਾ ਅਤੇ ਮਿਸਰ ਦੀ ਵਿਚੋਲਗੀ ’ਚ ਕਈ ਹਫ਼ਤਿਆਂ ਦੀ ਅਸਿੱਧੀ ਗੱਲਬਾਤ ਤੋਂ ਬਾਅਦ ਹੋਇਆ,ਜੇਕਰ ਇਹ ਸਮਝੌਤਾ ਸਫਲਤਾਪੂਰਵਕ ਲਾਗੂ ਹੋ ਜਾਂਦਾ ਹੈ,ਤਾਂ ਇਹ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ’ਚ ਇਕ ਮਹੱਤਵਪੂਰਨ ਰੋਕ ਹੋਵੇਗੀ।

7 ਅਕਤੂਬਰ ਨੂੰ ਹਮਾਸ ਵਲੋਂ ਇਜ਼ਰਾਈਲ (Israel) ’ਤੇ ਕੀਤੇ ਗਏ ਹਮਲੇ ‘ਚ ਕਰੀਬ 1200 ਲੋਕ ਮਾਰੇ ਗਏ ਸਨ,ਇਸ ਦੇ ਜਵਾਬ ’ਚ ਇਜ਼ਰਾਈਲ ਨੇ ਗਾਜ਼ਾ ਉੱਤੇ ਵੱਡੇ ਹਵਾਈ ਅਤੇ ਜ਼ਮੀਨੀ ਹਮਲੇ ਕੀਤੇ,ਜਿਸ ’ਚ ਘੱਟੋ-ਘੱਟ 13,300 ਫਲਸਤੀਨੀ ਮਾਰੇ ਗਏ,ਗਾਜ਼ਾ (Gaza) ’ਤੇ ਸ਼ਾਸਨ ਕਰ ਰਹੇ ਹਮਾਸ ਸਮੂਹ ਨੇ 7 ਅਕਤੂਬਰ ਨੂੰ ਇਜ਼ਰਾਈਲ (Israel) ’ਤੇ ਅਚਾਨਕ ਹਮਲਾ ਕੀਤਾ ਸੀ ਅਤੇ ਇਸ ਦੌਰਾਨ ਲਗਭਗ 240 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।

ਹਮਾਸ (Hamas) ਨੇ ਇਸ ਜੰਗਬੰਦੀ ਦੌਰਾਨ ਘੱਟੋ-ਘੱਟ 50 ਬੰਧਕਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਹੈ,ਹਮਾਸ ਨੇ ਕਿਹਾ ਕਿ ਇਜ਼ਰਾਈਲ 150 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ,ਦੋਵੇਂ ਧਿਰਾਂ ਪਹਿਲਾਂ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨਗੀਆਂ,ਇਜ਼ਰਾਈਲ (Israel) ਨੇ ਕਿਹਾ ਕਿ ਹਰ ਵਾਧੂ 10 ਬੰਧਕਾਂ ਦੀ ਰਿਹਾਈ ’ਤੇ ਜੰਗਬੰਦੀ ਨੂੰ ਇਕ ਹੋਰ ਦਿਨ ਵਧਾ ਦਿਤਾ ਜਾਵੇਗਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...