ਅੰਮ੍ਰਿਤਸਰ,10 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):- ਵਿਜੀਲੈਂਸ ਨੇ ਓਪੀ ਸੋਨੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ,ਰਿਮਾਂਡ ਮਿਲਦਿਆਂ ਹੀ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਸਿਹਤ ਵਿਗੜ ਗਈ,ਉਨ੍ਹਾਂ ਦੇ ਹਾਰਤ ਵਿਚ ਦਿੱਕਤ ਹੋ ਗਈ ਜਿਸ ਦੇ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਵਿਚ ਦਾਖਲ ਕਰਵਾਇਆ ਗਿਆ,ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੇ ਹਸਪਤਾਲ ਵਿੱਚ ਸੋਨੀ ਨਾਲ ਮੁਲਾਕਾਤ ਕੀਤੀ ਹੈ।ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ (Former Punjab Deputy CM OP Soni) ਨੂੰ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ,ਇਹ ਗ੍ਰਿਫਤਾਰੀ ਆਮਦਨ ਤੋਂ ਵੱਧ ਮਾਮਲੇ ਵਿਚ ਕੀਤੀ ਗਈ ਸੀ,1 ਅਪ੍ਰੈਲ 2016 ਤੋਂ 31 ਮਾਰਚ 2022 ਤੱਕ ਸੋਨੀ ਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4.52 ਕਰੋੜ ਰੁਪਏ ਸੀ ਜਦੋਂ ਕਿ ਖਰਚ 12.48 ਕਰੋੜ ਰੁਪਏ ਸੀ,ਖਰਚ ਆਮਦਨ ਦੇ ਸੋਰਸ ਤੋਂ 7.96 ਕਰੋੜ ਰੁਪਏ ਜ਼ਿਆਦਾ ਸੀ,ਇਸ ਦੌਰਾਨ ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਓਪੀ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਤੇ ਬੇਟੇ ਰਾਘਵ ਸੋਨੀ ਦੇ ਨਾਂ ‘ਤੇ ਜਾਇਦਾਦਾਂ ਖਰੀਦੀਆਂ।