ਫਿਰੋਜ਼ਪੁਰ, 25 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤ-ਪਾਕਿ ਬਾਰਡਰ ‘ਤੇ ਸਪੈਸ਼ਲ ਟਾਸਕ ਫੋਰਸ,ਬੀਐਸਐਫ ਤੇ ਆਰਮੀ ਨੇ ਜੁਆਇੰਟ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਉਨ੍ਹਾਂ ਨੇ 4 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ ਜਿਸ ਦਾ ਭਾਰ 3 ਕਿਲੋ 200 ਗ੍ਰਾਮ ਹੈ। ਏਆਈਜੀ ਐੱਸਟੀਐੱਫ (AIG STF) ਭੁਪਿੰਦਰ ਸਿੰਘ ਨੇ ਦੱਸਿਆ ਕਿ ਹੈਰੋਇਨ ਦੇ ਨਾਲ ਉਨ੍ਹਾਂ ਨੂੰ ਇਕ ਚਾਈਨਾ ਮੇਡ ਡ੍ਰੋਨ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵੱਲੋਂ ਡ੍ਰੋਨ (Drone) ਨਾਲ ਭੇਜੀ ਗਈ ਹੈ ਤੇ ਜਿਹੜੇ ਭਾਰਤੀ ਤਸਕਰਾਂ ਨੇ ਡਲਿਵਰੀ ਲੈਣੀ ਸੀ,ਦਾ STF ਵੱਲੋਂ ਪਤਾ ਲਗਾਇਆ ਜਾ ਰਿਹਾ ਹੈ,ਪੁਲਿਸ ਕੋਲ ਕੁਝ ਇਨਪੁਟਸ ਵੀ ਹਨ,ਇਸ ਲਈ ਇਨ੍ਹਾਂ ਭਾਰਤੀ ਤਸਕਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਏਆਈਜੀ ਐੱਸਟੀਐੱਫ (AIG STF) ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਹੁਸੈਨੀਵਾਲਾ ਤੋਂ ਹਜਾਰਾ ਸਿੰਘ ਵਾਲਾ ਕੋਲ ਮਿਲੀ ਹੈ,ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰ ਸਤਲੁਜ ਦਰਿਆ (Sutlej River) ਵਿਚ ਆਏ ਹੜ੍ਹ ਦਾ ਫਾਇਦਾ ਚੁੱਕਦੇ ਹੋਏ ਹੈਰੋਇਨ ਦੀ ਖੇਪ ਭੇਜਣ ਦੀ ਤਾਕ ਵਿਚ ਹਨ। ਇਸ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤੋਂ ਚੌਕਸ ਸੀ। ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 16 ਕਰੋੜ ਰੁਪਏ ਦੱਸੀ ਜਾ ਰਹੀ ਹੈ।