Editor-In-Chief

spot_imgspot_img

ਭਾਰਤ ਦੀ 17 ਸਾਲਾ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ ਹੈ,9 ਰਾਊਂਡਾਂ ਵਿੱਚ 7 ​​ਅੰਕ ਹਾਸਲ ਕਰਕੇ ਟੂਰਨਾਮੈਂਟ ਜਿੱਤਿਆ

Date:

ਕੋਲਕਾਤਾ,03 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤ ਦੀ 17 ਸਾਲਾ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ ਹੈ। ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਕੋਲਕਾਤਾ ਵਿੱਚ ਆਯੋਜਿਤ ਟਾਟਾ ਸਟੀਲ ਸ਼ਤਰੰਜ ਇੰਡੀਆ ਰੈਪਿਡ (ਮਹਿਲਾ) ਟੂਰਨਾਮੈਂਟ ਜਿੱਤ ਲਿਆ ਹੈ। ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ (Grandmaster Divya Deshmukh) ਨੇ 9 ਰਾਊਂਡਾਂ ਵਿੱਚ 7 ​​ਅੰਕ ਹਾਸਲ ਕਰਕੇ ਟੂਰਨਾਮੈਂਟ ਜਿੱਤਿਆ। ਉਸ ਨੇ ਵਿਸ਼ਵ ਚੈਂਪੀਅਨ ਜ਼ੂ ਵੇਨਜੁਨ (World Champion Xu Wenjun) ਤੋਂ ਅੱਧਾ ਅੰਕ ਅੱਗੇ ਰਹਿ ਕੇ ਇਹ ਖ਼ਿਤਾਬ ਜਿੱਤਿਆ।ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ ਦੂਜੇ ਸਥਾਨ ‘ਤੇ ਰਹੀ।

ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ 9 ਰਾਊਂਡਾਂ ਤੋਂ ਬਾਅਦ 7 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜ਼ੂ ਵੇਨਜੁਨ 6.5 ਅੰਕਾਂ ਨਾਲ ਦੂਜੇ ਜਦਕਿ ਰੂਸ ਦੀ ਪੋਲੀਨਾ ਸ਼ੁਵਾਲੋਵਾ 5.5 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।ਦੱਸ ਦੇਈਏ ਕਿ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਊਂਡ (Round) ‘ਚ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਦੇਸ਼ ਦੀ ਨੰਬਰ 1 ਮਹਿਲਾ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਨੂੰ ਹਰਾਇਆ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...