Editor-In-Chief

spot_imgspot_img

ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ,ਦਿੱਤੀ ਮੌਕੇ ‘ਤੇ ਜ਼ਮਾਨਤ

Date:

ਬਠਿੰਡਾ,31 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Badal) ਨੂੰ ਗ੍ਰਿਫਤਾਰ ਕਰਕੇ ਮੌਕੇ ‘ਤੇ ਹੀ ਜ਼ਮਾਨਤ ਦੇ ਦਿੱਤੀ ਹੈ ਜਿਸ ਦੇ ਬਾਅਦ ਵਿਜੀਲੈਂਸ ਵਿਭਾਗ (Vigilance Department) ਨੇ ਆਪਣੀ ਜਾਂਚ ਵਿਚ ਸਾਮਲ ਕੀਤਾ,ਇਸ ਦੌਰਾਨ ਮਨਪ੍ਰੀਤ ਬਾਦਲ ਆਏ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਜੀਲੈਂਸ ਜਾਂਚ ਦਾ ਸਵਾਗਤ ਕਰਦਾ ਹਾਂ,ਪਰਚਾ ਦਰਜ ਹੋਣ ਨਾਲ ਕਿਸੇ ਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ,ਮੇਰਾ ਕੇਸ ਵਿਜੀਲੈਂਸ ਦੀ ਬਜਾਏ ਸੀਬੀਆਈ (CBI) ਨੂੰ ਦਿੱਤਾ ਜਾਵੇ,ਸਮਾਂ ਬਦਲਦੇ ਕਦੇ ਦੇਰ ਨਹੀਂ ਲੱਗਦੀ।

ਵਿਜੀਲੈਂਸ ਮੈਨੂੰ 100 ਵਾਰ ਬੁਲਾਏਗੀ ਤਾਂ ਮੈਂ ਆਵਾਂਗਾ,ਉਨ੍ਹਾਂ ਕਿਹਾ ਕਿ ਮੈਨੂੰ ਭਾਰਤ ਦੇ ਕਾਨੂੰਨ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਤੇ ਪੂਰਾ ਭਰੋਸਾ ਹੈ,ਦੱਸ ਦੇਈਏ ਕਿ ਮਾਡਲ ਟਾਊਨ ਫੇਜ਼ ਵਨ (Model Town Phase One) ਵਿਚ ਪਲਾਟ ਖਰੀਦ ਮਾਮਲੇ ਵਿਚ ਅੱਜ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਬਿਊਰੋ ਬਠਿੰਡਾ (Vigilance Bureau Bathinda) ਦੇ ਸਾਹਮਣੇ ਪੇਸ਼ ਹੋਏ,ਇਸ ਦੌਰਾਨ ਉਨ੍ਹਾਂ ਨਾਲ ਐਡਵੋਕੇਟ ਸੁਖਦੀਪ ਸਿੰਘ ਵੀ ਸਨ,ਵਿਜੀਲੈਂਸ ਟੀਮ ਨੇ ਆਪਣੇ ਦਫਤਰ ਦਾ ਦਰਵਾਜ਼ਾ ਬੰਦ ਕਰਕੇ ਮਨਪ੍ਰੀਤ ਬਾਦਲ ਤੋਂ ਪੁੱਛਗਿਛ ਕੀਤੀ,ਲੰਬੇ ਸਮੇਂ ਤੱਕ ਚੱਲੀ ਪੁੱਛਗਿਛ ਦੌਰਾਨ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਕੇ ਮੌਕੇ ‘ਤੇ ਹੀ ਜ਼ਮਾਨਤ ਦੇ ਦਿੱਤੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...