Editor-In-Chief

spot_imgspot_img

ਪੰਜਾਬ ਦੀਆਂ ਧੀਆਂ ਨੇ ਕੈਨੇਡਾ ਵਿਸ਼ਵ ਪੁਲਿਸ ਖੇਡਾਂ ’ਚ ਮਾਰੀਆਂ ਮੱਲਾਂ,ਜਿੱਤੇ ਸੋਨ ਤਮਗੇ,ਪੰਜਾਬ ਦਾ ਮਾਣ ਵਧਾਇਆ

Date:

CANADA,06 AUG,(HARPREET SINGH JASSOWAL):- ਕੈਨੇਡਾ ’ਚ ਚੱਲ ਰਹੀਆਂ ਵਿਸ਼ਵ ਪੁਲਿਸ (World Police) ਤੇ ਫਾਇਰ ਖੇਡਾਂ ’ਚ ਜ਼ਿਲ੍ਹਾ ਤਰਨਤਾਰਨ ਦੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਨੇ 76 ਕਿਲੋ ਵਰਗ ਮੁਕਾਬਲੇ ’ਚ ਤੇ ਲੁਧਿਆਣਾ ਜ਼ਿਲ੍ਹੇ ਦੀ ਸ਼ਵਿੰਦਰ ਕੌਰ ਨੇ ਬਾਕਸਿੰਗ ’ਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ,ਗੁਰਸ਼ਰਨਪ੍ਰੀਤ ਕੌਰ ਨੇ ਸੋਨ ਤਮਗਾ ਜਿੱਤ ਕੇ ਨਾ ਸਿਰਫ ਪੰਜਾਬ ਪੁਲਿਸ (Punjab Police) ਦਾ ਸਗੋਂ ਤਰਨਤਾਰਨ (Tarn Taran) ਜ਼ਿਲ੍ਹੇ ਦਾ ਵੀ ਨਾਂ ਰੌਸ਼ਨ ਕੀਤਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ (Punjab Police) ’ਚ ਬਤੌਰ ਇੰਸਪੈਕਟਰ ਤਾਇਨਾਤ ਗੁਰਸ਼ਰਨਪ੍ਰੀਤ ਕੌਰ ਜ਼ਿਲ੍ਹੇ ਦੇ ਪਿੰਡ ਵੜਿੰਗ ਮੋਹਨਪੁਰ ਦੀ ਜੰਮਪਲ ਹੈ,ਸੋਨ ਤਮਗਾ ਜਿੱਤ ਕੇ ਵਤਨ ਪਰਤੀ ਗੁਰਸ਼ਨਪ੍ਰੀਤ ਕੌਰ (Gursharanpreet Kaur) ਨੇ ਦਸਿਆ ਕਿ ਘਰੇਲੂ ਸਮੱਸਿਆਵਾਂ ਹੋਣ ਦੇ ਬਾਵਜੂਦ ਉਹ ਪਿਛਲੇ ਕਈ ਸਾਲਾਂ ਤੋਂ ਭਾਰਤ ਦਾ ਨਾਂ ਰੌਸ਼ਨ ਕਰਦੀ ਆ ਰਹੀ ਹੈ

ਇਸੇ ਤਰ੍ਹਾਂ ਕੈਨੇਡਾ (Canada) ’ਚ ਚੱਲ ਰਹੀਆਂ ਵਿਸ਼ਵ ਪੁਲਿਸ (World Police) ਤੇ ਫਾਇਰ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਦਿਆਂ ਲਾਗਲੇ ਪਿੰਡ ਚਕਰ ਦੀ ਸ਼ਵਿੰਦਰ ਕੌਰ ਨੇ ਸੋਨ ਤਮਗਾ ਜਿੱਤਿਆ,ਜਿਸ ਨੂੰ ਲੈ ਕੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ,ਜਾਣਕਾਰੀ ਦਿੰਦਿਆਂ ਪੰਜਾਬ ਸਪੋਰਟਸ ਅਕੈਡਮੀ ਦੇ ਜਸਕਿਰਨਪ੍ਰੀਤ ਸਿੱਧੂ (Jaskiranpreet Sidhu of Punjab Sports Academy) ਤੇ ਅਮਿਤ ਕੁਮਾਰ ਨੇ ਦਸਿਆ ਕਿ ਸ਼ਵਿੰਦਰ ਕੌਰ,ਚਕਰ ਦੀ ਪਹਿਲੀ ਮੁੱਕੇਬਾਜ਼ ਕੁੜੀ ਹੈ,ਜਿਸ ਨੇ ਨਵੰਬਰ 2022 ਵਿਚ ‘ਆਲ ਇੰਡੀਆ ਪੁਲਿਸ ਗੇਮਜ਼’ (All India Police Games) ਵਿਚ ਬਾਕਸਿੰਗ ਦਾ ਸੋਨ ਤਮਗਾ ਜਿੱਤਿਆ ਸੀ,ਜਿਸ ਆਧਾਰ ’ਤੇ ਉਸ ਨੂੰ ਵਿਸ਼ਵ ਪੁਲਿਸ ਖੇਡਾਂ ’ਚ ਹਿੱਸਾ ਲੈਣ ਲਈ ਚੁਣਿਆ ਗਿਆ। 

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...