Editor-In-Chief

spot_imgspot_img

ਪਬਜੀ ਗੇਮ ਨਾਲ ਨੋਇਡਾ ਦੇ ਸਚਿਨ ਦੇ ਸੰਪਰਕ ਵਿਚ ਆਈ ਪਾਕਿਸਤਾਨ ਦੀ ਸੀਮਾ ਹੈਦਰ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ

Date:

Uttar Pradesh,20 July,(Harpreet Singh Jassowal):- ਪਾਕਿਸਤਾਨੀ ਮਹਿਲਾ ਸੀਮਾ ਹੈਦਰ ਤੋਂ ਏਟੀਐੱਸ (ATS) ਨੇ 9 ਦਿਨ ਲੰਬੀ ਪੁੱਛਗਿਛ ਕੀਤੀ,ਸੀਮਾ ਹੈਦਰ ਦੇ ਬੱਚਿਆਂ ਨੂੰ ਵੀ ਏਟੀਐੱਸ ਨਾਲ ਲੈ ਕੇ ਗਏ,ਕੱਲ੍ਹ ਸਵੇਰੇ ਸਾਢੇ 9 ਵਜੇ ਜਦੋਂ ਏਟੀਐੱਸ (ATS) ਦੀ ਟੀਮ ਸੀਮਾ ਤੇ ਹੋਰਨਾਂ ਨੂੰ ਦੁਬਾਰਾ ਪੁੱਛਗਿਛ ਲਈ ਲੈ ਕੇ ਗਈ ਤਾਂ ਉਥੇ ਭੀੜ ਜਮ੍ਹਾ ਹੋ ਗਈ,ਏਟੀਐੱਸ (ATS) ਨੇ ਸ਼ੱਕ ਦੇ ਆਧਾਰ ‘ਤੇ ਸੀਮਾ,ਉਸ ਦੇ ਪਤੀ ਸਚਿਨ ਤੇ ਸਚਿਨ ਦੇ ਪਿਤਾ ਨੇਤਰਪਾਲ ਤੋਂ 11 ਘੰਟੇ ਪੁੱਛਗਿਛ ਕੀਤੀ,ਪਬਜੀ ਗੇਮ (Pubg Game) ਨਾਲ ਨੋਇਡਾ ਦੇ ਸਚਿਨ ਦੇ ਸੰਪਰਕ ਵਿਚ ਆਈ ਪਾਕਿਸਤਾਨ ਦੀ ਸੀਮਾ ਹੈਦਰ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ।

ਹੁਣ ਉੱਤਰ ਪ੍ਰਦੇਸ਼ ਦੇ ਸਪੈਸ਼ਲ ਡੀਜੀ ਪ੍ਰਸ਼ਾਂਤ ਕੁਮਾਰ ਨੇ ਸੀਮਾ ਹੈਦਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ,ਪ੍ਰਸ਼ਾਂਤ ਕੁਮਾਰ ਦੇ ਬਿਆਨ ਮੁਤਾਬਕ ਸੀਮਾ ਹੈਦਰ ਨੂੰ ਵਾਪਸ ਪਾਕਿਸਤਾਨ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ,ਏਟੀਐੱਸ (ATS) ਨੇ ਮੰਨਿਆ ਕਿ ਸੀਮਾ ਹੈਦਰ ਪਾਕਿਸਤਾਨੀ ਜਾਸੂਸ (Seema Haider Pakistani Spy) ਨਹੀਂ ਹੈ,ਉੱਤਰ ਪ੍ਰਦੇਸ਼ ਦੇ ਸਪੈਸ਼ਲ ਡੀਜੀ ਪ੍ਰਸ਼ਾਂਤ ਕੁਮਾਰ ਨੇ ਸੀਮਾ ਹੈਦਰ ‘ਤੇ ਪਾਕਿਸਤਾਨੀ ਜਾਸੂਸ ਹੋਣ ਨੂੰ ਲੈ ਕੇ ਕਿਹਾ ਕਿ ਇਹ ਮਾਮਲਾ ਦੋ ਰਾਸ਼ਟਰਾਂ ਦੇ ਨਾਲ ਜੁੜਿਆ ਹੋਇਆ,ਜਦੋਂ ਤੱਕ ਕੋਈ ਸਬੂਤ ਨਹੀਂ ਮਿਲ ਜਾਂਦੇ,ਕੁਝ ਵੀ ਕਹਿਣਾ ਗਲਤ ਨਹੀਂ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...