Editor-In-Chief

spot_imgspot_img

ਮੁੱਖ ਮੰਤਰੀ ਪੰਜਾਬ ਆਪਣਾ ਤਰੀਕਾ ਤੇ ਸਲੀਕਾ ਬਦਲਣ

Date:

ਮੁੱਖ ਮੰਤਰੀ ਪੰਜਾਬ ਆਪਣਾ ਤਰੀਕਾ ਤੇ ਸਲੀਕਾ ਬਦਲਣ

ਮੁੱਖ ਮੰਤਰੀ ਸਾਹਿਬ ਥਾਣੇਦਾਰਾਂ ਵਾਂਗ ਧਮਕੀਆਂ ਦੇਣ ਦੀ ਥਾਂ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਦਾ ਰਾਹ ਤਿਆਰ ਕਰਨ

ਮੁੱਖ ਮੰਤਰੀ ਸਾਹਿਬ ਆਪਣੇ ਅਹੁਦੇ ਤੇ ਰੁਤਬੇ ਦਾ ਧਿਆਨ ਰੱਖਣ

ਚੰਡੀਗੜ੍ਹ, 31 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਆਪਣੀ ਮਿਹਨਤ ਤੇ ਲਿਆਕਤ ਨਾਲ ਕੀਤੀ ਯੋਗਤਾ ਦੇ ਆਧਾਰ ਤੇ ਹਾਸਲ ਕੀਤੀਆਂ ਨੌਕਰੀਆਂ ਤੇ ਸਰਕਾਰ ਵੱਲੋਂ ਦਿੱਤੀਆਂ ਕਲਮਾਂ ਕਿਸੇ ਸਿਸਟਮ ਤੇ ਕਾਨੂੰਨ ਰਾਹੀਂ ਹੀ ਵਾਪਿਸ ਹੋ ਸਕਦੀਆਂ ਹਨ। ਘੁਰਕੀਆਂ ਅਤੇ ਦੱਬਕਿਆਂ ਨਾਲ ਕਲਮਾਂ ਖੋਹਣ ਦਾ ਅਧਿਕਾਰ ਮੁੱਖ ਮੰਤਰੀ ਸਾਹਿਬ ਕੋਲ ਨਹੀਂ। ਪ੍ਰੋਫੈਸਰ ਚੰਦੂ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਪੱਤਰਕਾਰ ਸੰਮੇਲਨ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਸੰਵਿਧਾਨਿਕ ਤੇ ਕਾਨੂੰਨ ਮੁਤਾਬਕ ਦਿੱਤੇ ਹੱਕਾਂ ਦੀ ਵਰਤੋਂ ਕਰਦਿਆਂ ਮਾਨਯੋਗ ਗਵਰਨਰ ਸਾਹਿਬ ਵੱਲੋਂ ਕੀਤੀ ਤਾੜਨਾ ਦੀ ਤਕਲੀਫ ਮੁੱਖ ਮੰਤਰੀ ਸਾਹਿਬ ਤੇ ਉਨ੍ਹਾਂ ਦੀ ਪਾਰਟੀ ਨੂੰ ਹੁੰਦੀ ਹੈ, ਤਾਂ ਫਿਰ ਗੈਰ ਕਾਨੂੰਨੀ ਤੇ ਧਮਕੀ ਭਰੇ ਲਹਿਜੇ ਲੱਖਾਂ ਮਲਾਜਮਾਂ ਦੇ ਮਨਾਂ ਅੰਦਰ ਰੋਹ ਤੇ ਰੋਸ ਕਿਉਂ ਨਹੀਂ ਭਰਨਗੇ।

ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਹੜ੍ਹਾਂ ਦੀ ਤਬਾਹੀ ਦੇ ਸਤਾਏ ਹੋਏ ਲੋਕ ਤੇ ਬਿਨਾਂ ਛੱਤ ਸੜਕਾਂ ਤੇ ਬੱਚਿਆਂ ਨੂੰ ਲੈ ਕੇ ਭੁੱਖਣ ਭਾਣੇ ਰੋਂਦੇ ਕੁਰਲਾਉਂਦੇ ਲੋਕਾਂ ਨੂੰ ਛੱਡ ਕੇ ਮੁੱਖ ਮੰਤਰੀ ਸਾਹਿਬ ਆਪਣਾ ਜਹਾਜ਼ ਲੈ ਕੇ ਬਾਹਰਲੇ ਸੂਬਿਆਂ ਵਿੱਚ ਬਿਨਾਂ ਛੁੱਟੀ ਤੇ ਲੋਕਾਂ ਵੱਲੋਂ ਦਿੱਤੀ ਹਰੀ ਸਿਆਹੀ ਵਾਲੀ ਕਲਮ ਹਫ਼ਤਾ ਭਰ ਛੱਡ ਕੇ ਜਾ ਸਕਦੇ ਹਨ, ਤਾਂ ਕੀ ਆਪਣੇ ਹੱਕ ਲੈਣ ਲਈ ਆਪਣੀ ਆਵਾਜ਼ ਸਰਕਾਰੀ ਦਰਬਾਰੇ ਪਹੁੰਚਣ ਲਈ ਜਮਹੂਰੀ ਤੇ ਸ਼ਾਂਤਮਈ ਰਾਹ ਅਪਣਾ ਕੇ ਕੀ ਮੁਲਾਜਮ ਲੋਕ ਜੋ ਸਰਕਾਰ ਦਾ ਅਹਿਮ ਅੰਗ ਹੁੰਦੇ ਹਨ ਆਪਣਾ ਰੋਜ਼ ਕਿਓ ਨਹੀਂ ਪ੍ਰਗਟ ਕਰ ਸਕਦੇ।

ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਜਵਾਬ ਦੇਹ ਹੈ ਕਿ ਪਟਵਾਰੀਆਂ ਦੀਆਂ ਪੰਦਰਾਂ ਸੌ ਅਸਾਮੀਆਂ ਖਾਲੀ ਕਿਉਂ ਹਨ। ਅਧਿਕਾਰਤ ਜ਼ਿੰਮੇਵਾਰੀਆਂ ਤੋਂ ਬਿਨਾ ਹੋਰ ਵਾਧੂ ਕੰਮ ਇਹਨਾਂ ਨੂੰ ਵਾਧੂ ਪੈਸੇ ਦਿੱਤੇ ਬਿਨਾਂ ਕਿਉਂ ਲਏ ਜਾਂਦੇ ਹਨ। ਡੇਢ ਸਾਲ ਅੰਦਰ ਵੱਖ ਵੱਖ ਅਦਾਰਿਆਂ ਵਿੱਚ ਕੀਤੀ ਭਰਤੀ ਜਿਆਦਾਤਰ ਬਾਹਰਲੇ ਸੂਬਿਆਂ ਤੋਂ ਕਿਉਂ ਕੀਤੀ।

ਪ੍ਰੋਫੈਸਰ ਚੰਦੂਮਾਜਰਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਪੰਜਾਬ ਦੇ ਬੱਚੇ ਨਲਾਇਕ ਹਨ? ਉਨ੍ਹਾਂ ਕਿਹਾ ਕਿ ਦਸਵੀਂ ਤੱਕ ਪੰਜਾਬੀ ਭਾਸ਼ਾ ਦੀ ਸ਼ਰਤ ਸਰਕਾਰ ਵੱਲੋਂ ਭਰਤੀ ਲਈ ਦਿੱਤੇ ਇਸ਼ਤਿਹਾਰਾਂ ਵਿੱਚ ਕਿਉਂ ਗਾਇਬ ਕੀਤੀ ਤੇ ਜਾਅਲੀ ਸਰਟੀਫਿਕੇਟਾਂ ਦੀ ਸਰਕਾਰ ਜਾਂਚ ਕਿਉਂ ਨਹੀਂ ਕਰਦੀ।

ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਲਾਜਮਾਂ ਦੀਆਂ ਹਕੀ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦਾ ਹੈ। ਸਰਕਾਰ ਅਜੋਕੇ ਸੰਕਟ ਸਮੇਂ ਟਕਰਾਅ ਦਾ ਰਾਹ ਛੱਡ ਕੇ ਗੱਲਬਾਤ ਦਾ ਰਾਹ ਅਪਣਾਏ। ਮੁੱਖ ਮੰਤਰੀ ਸਾਬ੍ਹ ਆਪਣਾ ਤਰੀਕਾ ਤੇ ਸਲੀਕਾ ਬਦਲਣ। ਜੋ ਵਿਧਾਨ ਸਭਾ ਅੰਦਰ ਗਵਰਨਰ ਸਾਹਿਬ ਨਾਲ ਤੇ ਹੁਣ ਮੁਲਾਜਮ ਵਰਗ ਨਾਲ ਅਪਣਾ ਰਹੇ ਹਨ, ਉਹ ਸ਼ੋਭਾ ਨਹੀਂ ਦਿੰਦਾ ਤੇ ਨਾ ਹੀ ਉਚਿਤ ਹੈ।

ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਾਂ ਦੇ ਚੁਣੇ ਹੋਏ ਆਗੂ ਪਬਲਿਕ ਸਰਵੈਂਟ ਹੁੰਦੇ ਹਨ। ਫਿਰ ਜੇਕਰ ਮੁਲਾਜ਼ਮਾਂ ਤੇ ਸੰਕਟ ਸਮੇਂ ਗੈਰ ਹਾਜ਼ਿਰ ਰਹਿਣ ਕਾਰਨ ESMA ਲੱਗ ਸਕਦਾ ਹੈ ਫਿਰ ਮੁੱਖ ਮੰਤਰੀ ਸਾਹਿਬ ਦੇ ਮੰਤਰੀਆਂ ਦੇ ਗੈਰਹਾਜ਼ਰ ਰਹਿਣ ਤੇ ਵੀ ਕੀ ESMA ਲੱਗੇਗਾ? ਇਹ ਸਵਾਲ ਅੱਜ ਜਮਹੂਰੀ ਤੇ ਮਾਨਵੀ ਹੱਕਾਂ ਲਈ ਲੜਨ ਵਾਲੇ ਲੋਕ ਮੰਗ ਕਰਦੇ ਹਨ।ਇਸ ਸਮੇ ਉਹਨੇ ਦੇ ਨਾਲ ਸ ਰਣਜੀਤ ਸਿੰਘ ਗਿੱਲ (ਹਲਕਾ ਇੰਚਾਰਜ ਖਰੜ ) ਸ ਪਰਵਿੰਦਰ ਸਿੰਘ ਸੋਹਾਣਾ (ਹਲਕਾ ਇੰਚਾਰਜ ਮੋਹਾਲੀ) ਸ ਸਰਬਜੀਤ ਸਿੰਘ ਪਾਰਸ , ਸ ਗਗਨਦੀਪ ਸਿੰਘ ਬੈਦਵਾਣ ਸੋਹਾਣਾ, ਸ ਗੁਰਚਰਨ ਚੇਚੀ , ਸ ਰਮਨਦੀਪ ਸਿੰਘ ਬਾਵਾ ,ਸ ਅਮਨ ਪੂਨੀਆ ਸ਼ਾਮਲ ਸਨ ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ

ਸ਼ਿਮਲਾ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਸ਼ਿਮਲਾ ਦੇ ਸ੍ਰੀਰਾਇਕੋਟੀ ਮੰਦਿਰ (Sriraikoti...

ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਸਰਕਾਰ (Punjab Govt)...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰਲੇਨ ਦਾ ਉਦਘਾਟਨ

ਚੰਡੀਗੜ੍ਹ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਹਿਮਾਚਲ ਪ੍ਰਦੇਸ਼ (Himachal Pradesh) ਵਿੱਚ...

ਸਾਧੂ ਸਿੰਘ ਧਰਮਸੋਤ ਦੇ ਘਰ ED ਟੀਮ ਵੱਲੋਂ ਛਾਪੇਮਾਰੀ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਕਾਂਗਰਸ ਸਰਕਾਰ ‘ਚ ਮੁੱਖ...