Editor-In-Chief

spot_imgspot_img

ਚੰਦਰਯਾਨ-3 ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ,ਇਸਰੋ ਨੇ ਕੀਤਾ ਐਲਾਨ

Date:

ਨਵੀਂ ਦਿੱਲੀ,7 ਜੁਲਾਈ,(ਹਰਪ੍ਰੀਤ ਸਿੰਘ ਜੱਸੋਵਾਲ):-  ਚੰਦਰਯਾਨ-3 (Chandrayaan-3) ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਏਜੰਸੀ ਨੇ 12 ਤੋਂ 19 ਜੁਲਾਈ ਦਰਮਿਆਨ ਤਰੀਕ ਤੈਅ ਕੀਤੀ ਸੀ। ਜਾਣਕਾਰੀ ਮੁਤਾਬਕ ਚੰਦਰਯਾਨ-2 ਤੋਂ ਬਾਅਦ ਇਸ ਮਿਸ਼ਨ ਨੂੰ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਲੈਂਡਿੰਗ ਲਈ ਭੇਜਿਆ ਜਾ ਰਿਹਾ ਹੈ। ਚੰਦਰਯਾਨ-2 ਮਿਸ਼ਨ ਆਖਰੀ ਪੜਾਅ ‘ਚ ਅਸਫਲ ਰਿਹਾ ਸੀ। ਇਸ ਦਾ ਲੈਂਡਰ ਇਕ ਝਟਕੇ ਨਾਲ ਧਰਤੀ ਦੀ ਸਤ੍ਹਾ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦਾ ਧਰਤੀ ਦੇ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਚੰਦਰਯਾਨ-3 (Chandrayaan-3) ਨੂੰ ਉਸੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਭੇਜਿਆ ਜਾ ਰਿਹਾ ਹੈ।ਚੰਦਰਯਾਨ-3 ਮਿਸ਼ਨ ਤਹਿਤ ਇਸਰੋ 23 ਅਗਸਤ ਜਾਂ 24 ਅਗਸਤ ਨੂੰ ਚੰਦਰਮਾ ‘ਤੇ ‘ਸਾਫਟ ਲੈਂਡਿੰਗ’ (‘Soft Landing’) ਦੀ ਕੋਸ਼ਿਸ਼ ਕਰੇਗਾ। ਪੁਲਾੜ ਦੇ ਖੇਤਰ ਵਿਚ ਇਹ ਭਾਰਤ ਦੀ ਇਕ ਹੋਰ ਵੱਡੀ ਸਫਲਤਾ ਹੋਵੇਗੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਸਰਦੀਆਂ ‘ਚ ਬੱਚਿਆਂ ਨੂੰ ਜ਼ਰੂਰ ਖਵਾਓ ਗਾਜਰ

ਚੰਡੀਗੜ੍ਹ, 03 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸਰਦੀ ਦੀਆਂ ਸਬਜ਼ੀਆਂ...

ਸ੍ਰੋਮਣੀ ਅਕਾਲੀ ਦਲ ਦਾ ਆਈ ਟੀ ਵਿੰਗ ਦਾ ਪ੍ਰਧਾਨ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਘੱਗਾ/ਪਾਤੜਾਂ,3 ਦਸੰਬਰ,2023,(ਹਰਪ੍ਰੀਤ ਸਿੰਘ ਜੱਸੋਵਾਲ):-  ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ...

ਸ਼੍ਰੋਮਣੀ ਅਕਾਲੀ ਦਲ ਦਾ ਵਫਦ 4 ਦਸੰਬਰ ਨੂੰ ਜੇਲ੍ਹ ਅੰਦਰ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ,02 ਦਸੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪਟਿਆਲਾ ਜੇਲ੍ਹ ਅੰਦਰ ਫਾਂਸੀ...