Chandigarh,23 July, (Harpreet Singh Jassowal):-ਚੰਡੀਗੜ੍ਹ ਪੁਲਿਸ (Chandigarh Police) ਨੇ ਲਾਰੈਂਸ ਗੈਂਗ (Lawrence Gang) ਦੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ,ਪੁਲਿਸ ਨੇ ਬਨੂੜ ਦੇ ਰਹਿਣ ਵਾਲੇ ਰਵੀ ਕੁਮਾਰ (34 ਸਾਲ) ਦੇ ਕਬਜ਼ੇ ਵਿਚੋਂ ਦੋ ਦੇਸੀ ਪਿਸਤੌਲ,7 ਜਿੰਦਾ ਕਾਰਤੂਸ,ਹੌਂਡਾ ਐਕਟਿਵਾ ਅਤੇ 1,57,000 ਰੁਪਏ ਬਰਾਮਦ ਕੀਤੇ ਹਨ,ਦੂਜੇ ਪਾਸੇ ਮਲੋਆ ਕਲੋਨੀ ਦੇ ਰਹਿਣ ਵਾਲੇ ਸੋਮਦੱਤ (34 ਸਾਲ) ਕੋਲੋਂ ਇਕ ਦੇਸੀ ਪਿਸਤੌਲ,ਦੋ ਜਿੰਦਾ ਕਾਰਤੂਸ,ਇਕ ਮੋਬਾਈਲ ਫ਼ੋਨ ਅਤੇ 45 ਹਜ਼ਾਰ ਰੁਪਏ ਬਰਾਮਦ ਹੋਏ ਹਨ।
ਦੋਵੇਂ ਮੁਲਜ਼ਮ ਲਾਰੈਂਸ ਗੈਂਗ (Lawrence Gang) ਲਈ ਕੰਮ ਕਰਦੇ ਸਨ,ਰਵੀ ਕੁਮਾਰ ਖ਼ਿਲਾਫ਼ ਪਹਿਲਾਂ ਹੀ ਕਤਲ ਦੀ ਕੋਸ਼ਿਸ਼,ਆਰਮਜ਼ ਐਕਟ ਅਤੇ ਯੂਏਪੀਏ ਦੇ ਤਿੰਨ ਕੇਸ ਦਰਜ ਹਨ,ਇਕ ਹੋਰ ਦੋਸ਼ੀ ਸੋਮਦੱਤ ਦੇ ਖਿਲਾਫ ਵੀ ਜੂਏ ਦੇ 15 ਮਾਮਲੇ ਦਰਜ ਹਨ,ਦੀਪੂ ਬਨੂੜ ਨਾਂ ਦਾ ਗੈਂਗਸਟਰ ਪਟਿਆਲਾ ਜੇਲ (Gangster Patiala Jail) ਵਿਚ ਕੈਦ ਹੈ,ਉਹ ਉਥੋਂ ਇਸ ਪੂਰੇ ਗੈਂਗ ਨੂੰ ਚਲਾ ਰਿਹਾ ਸੀ,ਉਹ ਚੰਡੀਗੜ੍ਹ (Chandigarh) ਅਤੇ ਆਸਪਾਸ ਦੇ ਇਲਾਕਿਆਂ ਦੇ ਵਪਾਰੀਆਂ ਨੂੰ ਧਮਕੀਆਂ ਦਿੰਦਾ ਸੀ,ਉਸ ਤੋਂ ਬਾਅਦ ਗ੍ਰਿਫ਼ਤਾਰ ਮੁਲਜ਼ਮ ਰਵੀ ਵਪਾਰੀਆਂ ਤੋਂ ਪੈਸੇ ਵਸੂਲਦਾ ਸੀ,ਉਹ ਹੁਣ ਤੱਕ ਕਰੀਬ 40-45 ਲੱਖ ਰੁਪਏ ਇਕੱਠੇ ਕਰ ਚੁੱਕਾ ਹੈ।
ਰਵੀ ਬਨੂੜ ਜੇਲ ਵਿਚ ਬੰਦ ਦੀਪਕ ਬਨੂੜ ਦਾ ਚਚੇਰਾ ਭਰਾ ਹੈ,ਰਵੀ ਪੈਸੇ ਲਿਆ ਕੇ ਸੋਮਦੱਤ ਨੂੰ ਦਿੰਦਾ ਸੀ,ਸੋਮਦੱਤ ਇਸ ਪੈਸੇ ਨੂੰ ਜੂਏ ਵਿਚ ਖਰਚ ਕਰਦੇ ਸਨ,ਇਸ ਤੋਂ ਬਾਅਦ ਉਹ ਇਸ ਤੋਂ ਜ਼ਮੀਨ ਖਰੀਦ ਕੇ ਨਸ਼ੇ ਦਾ ਕਾਰੋਬਾਰ ਵੀ ਕਰਦੇ ਸਨ,ਰਵੀ ਨਕਦੀ ਜਾਂ ਪੇਟੀਐਮ ਰਾਹੀਂ ਪੈਸੇ ਲੈਂਦਾ ਸੀ ਅਤੇ ਵੱਖ-ਵੱਖ ਖਾਤਿਆਂ ਵਿਚ ਪਾ ਦਿੰਦਾ ਸੀ,ਬਾਅਦ ‘ਚ ਦੀਪਕ ਨੂੰ ਪੈਸੇ ਉਸ ਦੇ ਰਿਸ਼ਤੇਦਾਰਾਂ ਦੇ ਖਾਤੇ ‘ਚ ਪਾ ਕੇ ਭੇਜ ਦਿੱਤੇ।