Editor-In-Chief

spot_imgspot_img

ਬ੍ਰਿਟੇਨ ਦੇ ਮੈਨਚੈਸਟਰ ਕਰਾਊਨ ਕੋਰਟ ਨੇ 7 ਬੱਚਿਆਂ ਦੀ ਜਾਨ ਲੈਣ ਵਾਲੀ ਨਰਸ ਨੂੰ ਉਮਰਕੈਦ ਸੁਣਾਈ

Date:

ਬਰਤਾਨੀਆ, 22 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਬ੍ਰਿਟੇਨ (Britain) ਦੇ ਮੈਨਚੈਸਟਰ ਕਰਾਊਨ ਕੋਰਟ (Manchester Crown Court) ਨੇ 7 ਬੱਚਿਆਂ ਦੀ ਜਾਨ ਲੈਣ ਵਾਲੀ ਨਰਸ ਨੂੰ ਉਮਰਕੈਦ ਸੁਣਾਈ ਹੈ,ਇਸ ਨਰਸ ਦਾ ਨਾਂ ਲੂਸੀ ਲੇਟਬੀ ਹੈ,ਕੋਰਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਜੱਜ ਜਸਟਿਸ ਗਾਸ ਨੇ ਕਿਹਾ ਕਿ ਲੇਟਬੀ ਨੇ ਅਦਾਲਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਲਿਹਾਜ਼ਾ ਉਸ ਦੀ ਗੈਰ-ਮੌਜੂਦਗੀ ਵਿਚ ਹੀ ਸਜ਼ਾ ਦਾ ਐਲਾਨ ਕੀਤਾ ਗਿਆ,ਲੇਟਬੀ ਨੂੰ ਕਾਊਟੈਂਸ ਆਫ ਚੈਸਟਰ ਹਸਪਤਾਲ (Coutance of Chester Hospital) ਵਿਚ 7 ਬੱਚਿਆਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਹੈ,7 ਬੱਚਿਆਂ ਨੂੰ ਉਸ ਨੇ ਵੱਖ-ਵੱਖ ਤਰੀਕੇ ਨਾਲ ਮਾਰਿਆ ਸੀ।

ਇਸ ਤੋਂ ਇਲਾਵਾ 6 ਬੱਚਿਆਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਸਾਬਤ ਹੋਇਆ,ਸਾਰੀਆਂ ਘਟਨਾਵਾਂ ਜੂਨ 2015 ਤੋਂ ਜੂਨ 2016 ਵਿਚ ਅੰਜਾਮ ਦਿੱਤੀ ਗਈ,ਲੇਟਬੀ ਖਿਲਾਫ ਭਾਰਤੀ ਮੂਲ ਦੇ ਡਾਕਟਰ ਰਵੀ ਜੈਰਾਮ ਵੀ ਗਵਾਹ ਸਨ,ਅਦਾਲਤ ਨੇ 10 ਮਹੀਨੇ ਦੀ ਸੁਣਵਾਈ ਦੇ ਬਾਅਦ ਨਰਸ ਨੂੰ 7 ਬੱਚਿਆਂ ਦੀ ਹੱਤਿਆ ਤੇ 6 ਦੀ ਹੱਤਿਆ ਦੀ ਕੋਸ਼ਿਸ਼ ਵਿਚ ਦੋਸ਼ੀ ਠਹਿਰਾਇਆ ਸੀ,ਬ੍ਰਿਟੇਨ (Britain) ਵਿਚ ਪੈਦਾ ਹੋਏ ਭਾਰਤੀ ਮੂਲ ਦੇ ਡਾਕਟਰ ਰਵੀ ਜੈਰਾਮ ਨੇ ਹਤਿਆਰੀ ਨਰਸ ਨੂੰ ਫੜਵਾਉਣ ਵਿਚ ਅਹਿਮ ਭੂਮਿਕਾ ਨਿਭਾਈ,ਇਸ ਮਾਮਲੇ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਵਕੀਲ 9 ਮਹੀਨੇ ਚੱਲੀ ਸੁਣਵਾਈ ਵਿਚ ਪੁਖਤਾ ਤੌਰ ‘ਤੇ ਇਹ ਨਹੀਂ ਦੱਸ ਸਕੇ ਕਿ ਲੂਸੀ ਨੇ ਬੱਚਿਆਂ ਦੀ ਹੱਤਿਆ ਕਿਉਂ ਕੀਤੀ,ਹਾਲਾਂਕਿ ਕੁਝ ਦਾਅਵੇ ਜ਼ਰੂਰ ਕੀਤੇ ਗਏ ਪਰ ਕੋਰਟ ਦੇ ਫੈਸਲੇ ਵਿਚ ਇਨ੍ਹਾਂ ਦਾ ਜ਼ਿਕਰ ਨਹੀਂ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...