Editor-In-Chief

spot_imgspot_img

ਬੀ.ਕੇ.ਯੂ ਸਰਸਾ ਜਥੇਬੰਦੀ ਨੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਨੂੰ ਵਿਖਾਇਆ ਜਾ ਸਕਦਾ ਬਾਹਰ ਦਾ ਰਸਤਾ

Date:

ਬੀ.ਕੇ.ਯੂ ਸਰਸਾ ਜਥੇਬੰਦੀ ਨੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਨੂੰ ਵਿਖਾਇਆ ਜਾ ਸਕਦਾ ਬਾਹਰ ਦਾ ਰਸਤਾ

Chandigarh,14 Aug,(Harpreet Singh Jassowal):- ਲੋਕ ਭਲਾਈ ਇਨਸਾਫ਼ ਕਿਸਾਨ ਜਥੇਬੰਦੀ (ਬੀ.ਕੇ.ਯੂ ਸਰਸਾ) ਗ਼ੈਰ ਰਾਜਨੀਤਕ ਜਥੇਬੰਦੀ ਦੇ ਜ਼ਿਲਾ ਪਠਾਨਕੋਟ ਦੇ ਪ੍ਰਧਾਨ ਸ੍ਰ ਗੁਰਦਿਆਲ ਸਿੰਘ ਸੈਣੀ ਨੇ ਜਥੇਬੰਦੀ ਦੇ ਮੁੱਖੀ ਜਾਂ ਕਿਸੇ ਹੋਰ ਆਗੂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਗ਼ੈਰ ਹੀ ਆਪ ਹੁਦਰੀ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਉਸ ਦੇ ਸੰਗੀਨ ਜੁਰਮ ਤੇ ਹੋਰ ਸਮਾਜ ਵਿਰੋਧੀ ਭ੍ਰਿਸ਼ਟਾਚਾਰੀ ਗਤੀਵਿਧੀਆਂ ‘ਤੇ ਪਰਦਾ ਪਾਉਣ ਤੇ ਉਸ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਉਸ ਦੀਆਂ ਬੇ ਬੁਨਿਆਦ ਹਵਾਈ ਸਿਫਤਾਂ ਦੇ ਪੁੱਲ ਬੰਨ੍ਹ ਕੇ ਆਪਣੇ ਆਪ ਨੂੰ ਇਸ ਮੰਤਰੀ ਦਾ ਚਹੇਤਾ ਬਣਾਉਣ ਦਾ ਫ਼ੋਕਾ ਬਾਨ੍ਹਣੂ ਬੰਨਿਆ ਹੈ।

ਇਸ ਦੇ ਪਿਛੇ ਸ੍ਰ ਸੈਣੀ ਵੱਲੋਂ ਕੋਈ ਰਾਜਨੀਤਕ ਲਾਹਾ ਲੈਣਾ ਹੋ ਸਕਦਾ ਹੈ। ਸ੍ਰ ਸੈਣੀ ਦੇ ਇਸ ਬਿਆਨ ਨਾਲ ਜਥੇਬੰਦੀ ਦਾ ਉੱਕਾ ਹੀ ਲੈਣਾ ਦੇਣਾ ਨਹੀਂ ਹੈ। ਜਥੇਬੰਦੀ ਇਸ ਬਿਆਨ ਨੂੰ ਆਪਣੇ ਜਝਾਰੂ ਸਿਧਾਂਤ ਦੇ ਬਿਲਕੁਲ ਉਲਟ ਤੇ ਆਪਣੀ ਪਿੱਠ ਵਿੱਚ ਛੁਰਾ ਮਾਰਨ ਦੇ ਤੁਲ ਸਮਝਦੀ ਹੈ। ਇਸ ਬਾਬਤ ਅੱਜ ਸੂਬੇ ਦੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਰਜਿ (ਬੀ ਕੇ ਯੂ ਸਿਰਸਾ) ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਮੋਹਾਲੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਜੱਥੇਬੰਦੀ ਦੀ ਮੀਟਿੰਗ ਦੌਰਾਨ ਸ੍ਰ ਸੈਣੀ ਵੱਲੋਂ ਕੀਤੀ ਅਵਿੱਗਿਆ ਬਾਰੇ ਆਪਸੀ ਵਿਚਾਰ ਵਟਾਂਦਰਾ ਕਰਕੇ ਸਖਤ ਫੈਸਲਾ ਲਿਆ ਜਾਵੇਗਾ।

ਅੱਜ ਦੀ ਮੀਟਿੰਗ ਵਿੱਚ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਜੱਥੇਬੰਦੀ ਦੇ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਅੱਜ ਦੀ ਮੀਟਿੰਗ ਦੌਰਾਨ ਉੱਘੇ ਸਮਾਜ ਸੇਵੀ ਡਾਕਟਰ ਪਿਆਰੇ ਲਾਲ ਗਰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੱਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮਾਂ ਬਾਰੇ ਵੀ ਚਾਨਣਾ ਪਾਇਆ ਜਾਵੇਗਾ।ਉਸ ਉਪਰੰਤ ਅੱਜ ਸ਼ਾਮ 3 ਵਜੇ ਪ੍ਰੈਸ ਮਿਲਣੀ ਹੋਵੇਗੀ ਜਿਸ ਵਿਚ ਮੀਟਿੰਗ ਦੌਰਾਨ ਲਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪ੍ਰੈਸ ਨਾਲ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਸਮੇਂ ਸਿਰ ਆਉਣ ਦੀ ਬੇਨਤੀ ਹੈ ਜੀ 🙏🏽

ਧੰਨਵਾਦ ਸਹਿਤ
ਸੁਰਿੰਦਰ ਸਿੰਘ

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...