ਨੂਰਪੁਰ ਬੇਦੀ, ਸ੍ਰੀ ਆਨੰਦਪੁਰ ਸਾਹਿਬ 17 ਜੁਲਾਈ (ਸਤਿੰਦਰ ਪਾਲ ਸਿੰਘ, ਸੇਵਾ ਸਿੰਘ):- ਸਾਵਣ ਮਹੀਨੇ ਦੇ ਦੁਜੇ ਸੋਮਵਾਰ ਤੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਭਗਤਾ ਵੱਲੋ ਭੋਲੇ ਸ਼ੰਕਰ ਦੀ ਅਰਾਧਨਾ ਤੇ ਬੰਦਨਾ ਕੀਤੀ ਜਾ ਰਹੀ ਹੈ ਇਸੇ ਕੜੀ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਵਾਇਸ ਪ੍ਰਧਾਨ ਡਾ ਸੁਭਾਸ਼ ਸ਼ਰਮਾ ਭਾਜਪਾ ਆਗੂਆਂ ਨਾਲ ਨੂਰਪੁਰ ਬੇਦੀ ਇਲਾਕੇ ਦੇ ਪੁਰਾਤਨ ਤੇ ਪ੍ਰਸਿੱਧ ਪਿੰਡ ਜਟਵਾੜਾ ਦੇ ਮਹਾਂ ਜਟੇਸ਼ਵਰ ਮੰਦਰ ਵਿਖੇ ਨਤਮਸਤਕ ਹੋਏ ਇਸ ਮੌਕੇ ਜਿੱਥੇ ਇਨ੍ਹਾਂ ਭਾਜਪਾ ਆਗੂਆਂ ਨੇ ਭੋਲੇ ਤੇ ਜਲ ਅਰਪਿਤ ਕੀਤਾ ਓਥੇ ਹੀ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸ਼ੁਭਾਸ ਸ਼ਰਮਾ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸੂਬੇ ਦੇ ਸਪੋਕਸਮੈਨ ਜਤਿੰਦਰ ਸਿੰਘ ਅਠਵਾਲ, ਸ਼ਾਮ ਸੁੰਦਰ ਰੰਗਾਂ, ਸ਼ਸ਼ੀਕਾਂਤ ਚੰਦਰ ,ਮਾਸਟਰ ਮੋਹਨ ਲਾਲ, ਬਿੱਟੂ ਪੰਡਤ ,ਹਰਮਿੰਦਰਪਾਲ ਸਿੰਘ ਆਹਲੂਵਾਲੀਆ, ਪੰਕਜ ਸ਼ਰਮਾ ਕਰਨਪੁਰੀ, ਸਤੀਸ਼ ਮੋਰਿਆ, ਰਾਜੀਵ ਸ਼ਰਮਾ , ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਸੂਬੇ ਦੇ ਹੋਰ ਅਹੁਦੇਦਾਰ ਹਾਜਰ ਸਨ ਡਾ ਸ਼ਰਮਾ ਨੇ ਦੱਸਿਆ ਕਿ ਉਹ ਹਰ ਸਾਲ ਸਾਵਨ ਮਹੀਨੇ ਵਿਚ ਵੱਖ-ਵੱਖ ਸਥਾਨਾਂ ਤੇ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ ਅਤੇ ਜਲ ਅਰਪਿਤ ਕਰਦੇ ਹਨ ਅਤੇ ਅੱਜ ਵੀ ਉਨ੍ਹਾਂ ਵੱਲੋਂ ਪੂਰੀ ਸ਼ਰਧਾ ਪੂਰਵ ਸ਼ੰਕਰ ਭਗਵਾਨ ਦਾ ਗੁਣਗਾਨ ਕੀਤਾ ਗਿਆ ਅਤੇ ਅਸ਼ੀਰਵਾਦ ਲਿਆ ਗਿਆ।
ਡਾ ਸ਼ੁਭਾਸ ਸ਼ਰਮਾ ਸਮੇਤ ਭਾਜਪਾ ਦੇ ਆਗੂ ਹੋਏ ਮਹਾਂ ਜਟੇਸ਼ਵਰ ਮੰਦਿਰ ਵਿੱਚ ਨਤਮਸਤਕ
Date: