Editor-In-Chief

spot_imgspot_img

ਬਿੱਗ ਬੌਸ OTT-2 ਦੇ ਜੇਤੂ ਐਲਵਿਸ਼ ਯਾਦਵ ਤੋਂ ਫਿਰੌਤੀ ਮੰਗਣ ਵਾਲਾ ਗੁਜਰਾਤ ਤੋਂ ਗ੍ਰਿਫ਼ਤਾਰ

Date:

ਗੁਜਰਾਤ,26 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):-  ਹਰਿਆਣਾ ਦੇ ਗੁਰੂਗ੍ਰਾਮ (Gurugram) ਵਿਚ ਰਹਿਣ ਵਾਲੇ ਬਿੱਗ ਬੌਸ OTT-2 ਦੇ ਜੇਤੂ ਐਲਵਿਸ਼ ਯਾਦਵ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ,ਜਿਸ ਤੋਂ ਬਾਅਦ ਐਲਵਿਸ਼ ਨੇ ਗੁਰੂਗ੍ਰਾਮ ਪੁਲਿਸ (Gurugram Police) ਕੋਲ ਐਫ.ਆਈ.ਆਰ. (FIR) ਦਰਜ ਕਰਵਾਈ,ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ,ਗ੍ਰਿਫਤਾਰ ਮੁਲਜ਼ਮ 24 ਸਾਲਾ ਸਾਕਿਰ ਮਕਰਾਨੀ ਗੁਜਰਾਤ ਦਾ ਰਹਿਣ ਵਾਲਾ ਹੈ,ਉਸ ਨੇ ਦਸਿਆ ਕਿ ਉਹ ਐਲਵਿਸ਼ ਯਾਦਵ ਦੀ ਜੀਵਨ ਸ਼ੈਲੀ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਇਆ ਹੈ,ਜਿਸ ਤੋਂ ਬਾਅਦ ਉਸ ਨੇ ਕਰੋੜਪਤੀ ਬਣਨ ਲਈ ਵਟਸਐਪ ਰਾਹੀਂ ਐਲਵਿਸ਼ ਤੋਂ ਫਿਰੌਤੀ ਮੰਗਣੀ ਸ਼ੁਰੂ ਕਰ ਦਿਤੀ।

ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਸਿਆ ਕਿ ਐਲਵਿਸ਼ ਯਾਦਵ ਕੁੱਝ ਸਮਾਂ ਪਹਿਲਾਂ ਵਿਦੇਸ਼ ਦੌਰੇ ‘ਤੇ ਸੀ,ਇਸ ਦੌਰਾਨ ਐਲਵਿਸ਼ ਅਤੇ ਉਸ ਦੇ ਮੈਨੇਜਰ ਦੇ ਫੋਨ ‘ਤੇ ਵਟਸਐਪ ਮੈਸੇਜ ਆਏ,ਜਿਸ ਵਿਚ ਪਹਿਲਾਂ 40 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ,ਜਿਸ ਤੋਂ ਬਾਅਦ ਇਹ ਮੰਗ ਵਧਾ ਕੇ ਇਕ ਕਰੋੜ ਕਰ ​​ਦਿਤੀ ਗਈ,ਐਲਵਿਸ਼ ਯਾਦਵ ਜਦੋਂ ਵਿਦੇਸ਼ ਤੋਂ ਪਰਤਿਆ ਤਾਂ ਉਹ ਗੁਰੂਗ੍ਰਾਮ (Gurugram) ਦੇ ਸੈਕਟਰ 53 ਥਾਣੇ ਆਇਆ,ਜਿਥੇ ਉਸ ਨੇ ਅਪਣੀ ਸੁਰੱਖਿਆ ਸਬੰਧੀ ਸ਼ਿਕਾਇਤ ਦਰਜ ਕਰਵਾਈ।

ਇਸ ਤੋਂ ਬਾਅਦ ਪੁਲਿਸ ਨੇ ਉਸ ਨੰਬਰ ਦੀ ਜਾਂਚ ਸ਼ੁਰੂ ਕਰ ਦਿਤੀ ਜਿਸ ਨਾਲ ਐਲਵਿਸ਼ ਯਾਦਵ ਨੂੰ ਵਟਸਐਪ ਮੈਸੇਜ (WhatsApp Message) ਭੇਜਿਆ ਗਿਆ ਸੀ,ਫਿਰ ਪਤਾ ਲੱਗਿਆ ਕਿ ਉਹ ਗੁਜਰਾਤ ਤੋਂ ਚੱਲ ਰਿਹਾ ਹੈ,ਗੁਰੂਗ੍ਰਾਮ ਪੁਲਿਸ (Gurugram Police) ਨੇ ਗੁਜਰਾਤ ਪੁਲਿਸ ਨਾਲ ਸੰਪਰਕ ਕੀਤਾ,ਗੁਜਰਾਤ ਪੁਲਿਸ ਤੋਂ ਪੂਰਾ ਸਹਿਯੋਗ ਮਿਲਿਆ ਅਤੇ ਦੋਸ਼ੀ ਸਾਕਿਰ ਮਕਰਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ,ਮੁਲਜ਼ਮ ਉਥੇ ਆਰਟੀਓ ਏਜੰਟ ਵਜੋਂ ਕੰਮ ਕਰਦਾ ਹੈ,ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਗੁਰੂਗ੍ਰਾਮ (Gurugram) ਲਿਆਂਦਾ ਜਾ ਰਿਹਾ ਹੈ,ਇਥੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਸ ਨੇ ਇਹ ਕਾਲ ਕਿਸੇ ਦੇ ਕਹਿਣ ‘ਤੇ ਨਹੀਂ ਕੀਤੀ ਜਾਂ ਫਿਰ ਉਸ ਦੇ ਨਾਲ ਫਿਰੌਤੀ ਮੰਗਣ ‘ਚ ਹੋਰ ਕੌਣ-ਕੌਣ ਸ਼ਾਮਲ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...