ਤਰਨਤਾਰਨ,25 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਐਨ.ਆਈ.ਏ (NIA) ਨੇ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਹਰੀਕੇ ਦੀ ਚਾਰ ਏਕੜ ਜ਼ਮੀਨ ਕੁਰਕ ਕਰ ਲਈ ਹੈ। ਐਨ.ਆਈ.ਏ (NIA) ਦੀ ਟੀਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਪਹੁੰਚੀ, ਜਿੱਥੇ ਐਨ.ਆਈ.ਏ ਵੱਲੋਂ ਲੰਡਾ ਹਰੀਕੇ (Landa Harike) ਦੀ ਜਾਇਦਾਦ ਕੁਰਕ ਕਰ ਲਈ ਗਈ ਹੈ।ਐਨਆਈਏ (NIA) ਨੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਲੰਡਾ ਦੀ ਜ਼ਮੀਨ ਦੇ ਹਿੱਸੇ ਨੂੰ ਜ਼ਬਤ ਕਰਨ ਦਾ ਐਲਾਨ ਕਰਨ ਵਾਲਾ ਇੱਕ ਬੋਰਡ ਲਗਾਇਆ ਹੈ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਲੰਡਾ ਦੀ ਗ੍ਰਿਫਤਾਰੀ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਸ ਖਿਲਾਫ ਰੈੱਡ ਕਾਰਨਰ ਨੋਟਿਸ (RCN) ਜਾਰੀ ਕੀਤਾ ਜਾ ਚੁੱਕਾ ਹੈ।ਜ਼ਮੀਨ ਦੇ ਵੇਰਵਿਆਂ ਦੀ ਸਹੀ ਤਸਦੀਕ ਕਰਨ ਤੋਂ ਬਾਅਦ ਜ਼ਮੀਨ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਕੀਤੀ ਗਈ ਸੀ। ਪ੍ਰਕਿਰਿਆ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਅਤੇ ਵਿਸ਼ਲੇਸ਼ਣ ਕੀਤਾ ਗਿਆ ਸੀ। ਹੁਣ ਕੇਂਦਰੀ ਏਜੰਸੀ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
ਐਨ.ਆਈ.ਏ ਦਾ ਵੱਡਾ ਐਕਸ਼ਨ,Gangster ਲਖਬੀਰ ਸਿੰਘ ਲੰਡਾ ਦੀ 4 ਏਕੜ ਜ਼ਮੀਨ ਕੀਤੀ ਜ਼ਬਤ
Date: