ਚੰਡੀਗੜ੍ਹ,02 ਦਸੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਪਟਿਆਲਾ ਜੇਲ੍ਹ ਅੰਦਰ ਫਾਂਸੀ ਕੋਠੜੀ ਵਿੱਚ ਬੰਦ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ (Bhai Balwant Singh Rajoana) ਨਾਲ ਮੁਲਾਕਾਤ ਲਈ ਸ਼੍ਰੋਮਣੀ ਅਕਾਲੀ ਦਲ ਨੇ ADGP ਜੇਲ੍ਹਾਂ ਪੰਜਾਬ ਕੋਲੋਂ ਦੋ ਮੈਂਬਰੀ ਵਫਦ ਸ.ਬਿਕਰਮ ਸਿੰਘ ਮਜੀਠੀਆ ਅਤੇ ਸ.ਵਿਰਸਾ ਸਿੰਘ ਵਲਟੋਹਾ ਲਈ 5 ਦਸੰਬਰ ਤੋਂ ਪਹਿਲਾਂ ਪਹਿਲਾਂ ਮੁਲਾਕਾਤ ਲਈ ਸਮਾਂ ਮੰਗਿਆ ਸੀ,ADGP ਜੇਲ੍ਹਾਂ ਵੱਲੋਂ ਦਿੱਤੀ ਮਨਜ਼ੂਰੀ ਮੁਤਾਬਕ ਅਕਾਲੀ ਦਲ ਦਾ ਵਫਦ 4 ਦਸੰਬਰ ਸੋਮਵਾਰ ਨੂੰ ਜੇਲ ਅੰਦਰ ਭਾਈ ਰਾਜੋਆਣਾ ਨਾਲ ਮੁਲਾਕਾਤ ਕਰੇਗਾ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਇਹ ਵੀ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਫ਼ਾਂਸੀ ਦੀ ਸਜ਼ਾ ਹੋਣ ਕਰਕੇ ਬਾਕੀ ਸਾਰੇ ਬੰਦੀ ਸਿੰਘਾਂ ਤੋਂ ਬਿਲਕੁੱਲ ਵੱਖਰਾ ਹੈ,ਅਕਤੂਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਦੇ 550 ਸਾਲਾ ਅਵਤਾਰ ਗੁਰਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਤੋਰ ‘ਤੇ ਕੀਤੇ ਯਤਨਾਂ ਸਦਕਾ ਭਾਰਤ ਸਰਕਾਰ ਵੱਲੋਂ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਅੱਠ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਛੇਤੀ ਲਾਗੂ ਕਰਾਉਣ ਲਈ ਆਪਣਾ ਹਰ ਸੰਭਵ ਯਤਨ ਕਰੇਗਾ,ਉੱਕਤ ਜਾਣਕਾਰੀ ਸੰਬੰਧੀ ਬਿਆਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਕੋਰ ਕਮੇਟੀ ਦੇ ਮੈਂਬਰ ਸ.ਵਿਰਸਾ ਸਿੰਘ ਵਲਟੋਹਾ ਨੇ ਜਾਰੀ ਕੀਤਾ।