Editor-In-Chief

spot_imgspot_img

ਆਸਟ੍ਰੇਲੀਆ ਸਿਰ ਸਜਿਆ ‘ਵਿਸ਼ਵ ਕੱਪ 2023’ ਦਾ ਤਾਜ

Date:

ਨਵੀਂ ਦਿੱਲੀ,20 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤ ਵੱਲੋਂ ਦਿੱਤਾ ਟੀਚਾ ਪੂਰਾ ਕਰਕੇ ਆਸਟ੍ਰੇਲੀਆ ਵਿਸ਼ਵ ਕੱਪ 2023 (World Cup 2023) ਦੀ ਜੇਤੂ ਟੀਮ ਬਣ ਗਈ ਹੈ,ਇਸ ਮੈਚ ਵਿੱਚ ਆਸਟ੍ਰੇਲੀਆ (Australian) ਨੇ ਭਾਰਤ ਨੂੰ ਕਰਾਰੀ ਹਾਰ ਦਿੰਦੇ ਹੋਏ ਛੇਵੀਂ ਵਾਰ ਵਰਲਡ ਕੱਪ ਦਾ ਤਾਜ ਆਪਣੇ ਨਾਂ ਕਰ ਲਿਆ ਹੈ,ਉਥੇ ਹੀ ਭਾਰਤ ਦੀ ਹਾਰ ਨਾਲ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਦਿਲ ਟੁੱਟ ਗਏ ਹਨ,ਦੱਸ ਦੇਈਏ ਕਿ ਇਸ ਮੈਚ ਵਿੱਚ ਭਾਰਤ ਨੇ ਆਲ ਆਊਟ ਹੋ ਕੇ 240 ਰਨ ਬਣਾਏ ਸਨ, ਜਿਸ ਨੂੰ ਆਸਟ੍ਰੇਲੀਆ (Australian) ਦੀ ਟੀਮ ਨੇ ਆਸਾਨੀ ਨਾਲ ਪੂਰਾ ਕਰ ਲਿਆ,ਟਰੇਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਆਸਟ੍ਰੇਲੀਆ ਦੀ ਜਿੱਤ ਦੇ ਹੀਰੋ ਰਹੇ।

ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ (Australian Captain Pat Cummins) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਟੀਮ ਇੰਡੀਆ (Team India) ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤਾਂ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ,ਆਸਟਰੇਲੀਆ ਨੇ 43 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ,ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ ਸੈਂਕੜਾ ਲਗਾਇਆ,ਉਸ ਨੇ 137 ਦੌੜਾਂ ਬਣਾਈਆਂ,ਮਾਰਨਸ ਲਾਬੂਸ਼ੇਨ 58 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਗਲੇਨ ਮੈਕਸਵੈੱਲ 2 ਦੌੜਾਂ ਬਣਾ ਕੇ ਨਾਬਾਦ ਰਹੇ।

ਟੀਮ ਇੰਡੀਆ (Team India) ਪੂਰੇ ਟੂਰਨਾਮੈਂਟ ‘ਚ ਅਜੇਤੂ ਰਹੀ,ਉਹ ਸਾਰੇ 10 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ,ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਆਸਟਰੇਲੀਆ (Australian) ਦੀ ਇਹ ਲਗਾਤਾਰ 6ਵੀਂ ਜਿੱਤ ਹੈ,ਆਸਟ੍ਰੇਲੀਆ ਨੇ ਪਹਿਲੀ ਵਾਰ 1987 ਵਿਚ ਵਿਸ਼ਵ ਕੱਪ ਟਰਾਫੀ ‘ਤੇ ਕਬਜ਼ਾ ਕੀਤਾ ਸੀ,ਇਸ ਤੋਂ ਬਾਅਦ ਉਹ 1999, 2003, 2007, 2015 ਵਿੱਚ ਵੀ ਚੈਂਪੀਅਨ ਬਣੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ

ਸ਼ਿਮਲਾ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਸ਼ਿਮਲਾ ਦੇ ਸ੍ਰੀਰਾਇਕੋਟੀ ਮੰਦਿਰ (Sriraikoti...

ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਸਰਕਾਰ (Punjab Govt)...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰਲੇਨ ਦਾ ਉਦਘਾਟਨ

ਚੰਡੀਗੜ੍ਹ,30 ਨਵੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਹਿਮਾਚਲ ਪ੍ਰਦੇਸ਼ (Himachal Pradesh) ਵਿੱਚ...

ਸਾਧੂ ਸਿੰਘ ਧਰਮਸੋਤ ਦੇ ਘਰ ED ਟੀਮ ਵੱਲੋਂ ਛਾਪੇਮਾਰੀ

ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਕਾਂਗਰਸ ਸਰਕਾਰ ‘ਚ ਮੁੱਖ...