Editor-In-Chief

spot_imgspot_img

World Police Games : ਪੰਜਾਬ ਪੁਲਿਸ ਦੇ ਏ.ਐਸ.ਆਈ. ਅਤੇ ਭਲਵਾਨ ਵਿਸ਼ਾਲ ਰਾਣਾ ਨੇ ਜਿੱਤਿਆ ਸੋਨ ਤਮਗ਼ਾ

Date:

Chandigarh,31 July,(Harpreet Singh Jassowal):-  ਪੰਜਾਬ ਪੁਲਿਸ (Punjab Police) ‘ਚ ਤਾਇਨਾਤ ਏ.ਐਸ.ਆਈ. ਵਿਸ਼ਾਲ ਰਾਣਾ (ASI Vishal Rana) ਨੇ ਕੈਨੇਡਾ ‘ਚ ਚੱਲ ਰਹੇ ਵਿਸ਼ਵ ਪੁਲਿਸ ਮੁਕਾਬਲਿਆਂ ਦੇ 70 ਕਿਲੋ ਭਾਰ ਵਰਗ ‘ਚ ਸੋਨ ਤਮਗ਼ੇ ‘ਤੇ ਕਬਜ਼ਾ ਕੀਤਾ ਹੈ,ਇਹ ਮੈਚ ਕੈਨੇਡਾ ਦੇ ਸ਼ਹਿਰ ਵਿਨੀਪੈਗ (Winnipeg) ਵਿਚ 28 ਜੁਲਾਈ ਤੋਂ 6 ਅਗਸਤ ਤਕ ਖੇਡੇ ਜਾ ਰਹੇ ਹਨ,ਵਿਸ਼ਾਲ ਰਾਣਾ ਨੇ ਸੈਮੀਫਾਈਨਲ ‘ਚ ਅਮਰੀਕਾ ਦੇ ਭਲਵਾਨ ਅਤੇ ਫਾਈਨਲ ਮੁਕਾਬਲੇ ਵਿਚ ਕੈਨੇਡਾ (Canada) ਦੇ ਭਲਵਾਨ ਨੂੰ ਹਰਾਇਆ ਹੈ,ਵਿਸ਼ਾਲ ਰਾਣਾ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਅਧੀਨ ਪੈਂਦੇ ਪਿੰਡ ਮੁਕਾਰੀ ਦੇ ਨਾਲ ਸਬੰਧਤ ਹਨ।

ਉਨ੍ਹਾਂ ਦੇ ਪਿਤਾ ਬਲਿੰਦਰ ਰਾਣਾ ਨੇ ਦਸਿਆ ਕਿ ਇਸ ਤੋਂ ਪਹਿਲਾਂ ਏ.ਐਸ.ਆਈ. ਵਿਸ਼ਾਲ ਰਾਣਾ (ASI Vishal Rana) ਪੁਲਿਸ ਹਿੰਦ ਕੇਸਰੀ ਦਾ ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ,ਦੇਸ਼ ਭਰ ਦੀ ਪੁਲਿਸ ਦੇ ਬਹਾਦਰ ਸਿਪਾਹੀਆਂ ਵਿਚਕਾਰ ਇਸ ਤਰ੍ਹਾਂ ਦੇ ਮੁਕਾਬਲੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਸੂਬਾ ਪੱਧਰ ‘ਤੇ ਅਤੇ ਫਿਰ ਏਸ਼ੀਆ ਪੱਧਰ ‘ਤੇ ਅਤੇ ਹੁਣ ਵਿਸ਼ਵ ਪੱਧਰ ‘ਤੇ ਹੁੰਦੇ ਆ ਰਹੇ ਹਨ,ਜਿਸ ਵਿਚ ਵਿਸ਼ਾਲ ਰਾਣਾ ਨੇ ਵਿਸ਼ਵ ਪੁਲਿਸ ਭਲਵਾਨ (World Police Force) ਦੇ 70 ਕਿਲੋ ਵਰਗ ਦੇ ਮੁਕਾਬਲਿਆਂ ਵਿਚ ਅਪਣੇ ਵਿਰੋਧੀਆਂ ਨੂੰ ਹਰਾ ਕੇ ਸੋਨ ਤਮਗ਼ੇ ‘ਤੇ ਕਬਜ਼ਾ ਕੀਤਾ ਹੈ,ਏ.ਐਸ.ਆਈ. ਵਿਸ਼ਾਲ ਰਾਣਾ (ASI Vishal Rana) ਦੀ ਵਿਸ਼ਵ ਪੱਧਰ ‘ਤੇ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਕਤਾਰ ਲੱਗੀ ਹੋਈ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...