Editor-In-Chief

spot_imgspot_img

ਏਐੱਸਆਈ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

Date:

Hoshiarpur,24 July,(Harpreet Sigh Jassowal):- ਹੁਸ਼ਿਆਰਪੁਰ ਵਿਚ ਪੁਲਿਸ (Police) ‘ਚ ਤਾਇਨਾਤ ਇਕ ਏਐੱਸਆਈ ਨੇ ਖੁਦਕੁਸ਼ੀ ਕਰ ਲਈ। ਮਾਮਲਾ ਥਾਣਾ ਸਦਰ ਅਧੀਨ ਪੈਂਦੇ ਹੁਸ਼ਿਆਰਪੁਰ ਦੇ ਪਿੰਡ ਬੱਸੀ ਕਿਕਰਾਂ ਦਾ ਹੈ। ਮ੍ਰਿਤਕ ਦੀ ਪਛਾਣ ਤਰਨਦੀਪ ਸਿੰਘ ਪੁੱਤਰ ਸਵ. ਜਸਪਾਲ ਚੰਦ ਵਜੋਂ ਹੋਈ ਹੈ। ਦੱਸ ਦੇਈਏ ਕਿ ਤਰਨਦੀਪ ਸਿੰਘ ਨੂੰ ਉਸ ਦੇ ਪਿਤਾ ਦੀ ਮੌਤ ਦੇ ਬਾਅਦ ਪੁਲਿਸ (Police) ਵਿਚ ਨੌਕਰੀ ਮਿਲੀ ਸੀ।ਉਸ ਦੇ ਪਿਤਾ ਜਸਪਾਲ ਚੰਦ ਮੋਹਾਲੀ ਵਿਚ ਤਾਇਨਾਤ ਸਨ। ਤਰਨਦੀਪ ਸਿੰਘ ਇਨ੍ਹੀਂ ਦਿਨੀਂ ਪੁਲਿਸ ਲਾਈਨ ਹੁਸ਼ਿਆਰਪੁਰ (Police Line Hoshiarpur) ਵਿਚ ਤਾਇਨਾਤ ਸੀ। ਤਰਨਦੀਪ ਸਿੰਘ ਦੀ ਮੌਤ ਦਾ ਸਵੇਰੇ ਉਦੋਂ ਪਤਾ ਲੱਗਾ ਜਦੋਂ ਅਲਾਰਮ ਵੱਜਣ ਦੇ ਬਾਅਦ ਵੀ ਜਦੋਂ ਤਰਨਦੀਪ ਨਹੀਂ ਉਠਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਉਠਾਉਣ ਲਈ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਪਰ ਜਦੋਂ ਤਰਨਦੀਪ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਦਰਵਾਜ਼ਾ ਤੋੜ ਕੇ ਜਦੋਂ ਪਰਿਵਾਰ ਵਾਲਿਆਂ ਨੇ ਕਮਰੇ ਵਿਚ ਦੇਖਿਆ ਤਾਂ ਤਰਨਦੀਪ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਿਹਾ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related