Editor-In-Chief

spot_imgspot_img

ਐਕਸ ਸਰਵਿਸਮੈਨ ਗਰੀਵੈਂਸਿਸ ਸੈੱਲ ਨੂੰ ਮਿਲੀ ਇੱਕ ਹੋਰ ਕਾਮਯਾਬੀ

Date:

ਐਕਸ ਸਰਵਿਸਮੈਨ ਗਰੀਵੈਂਸਿਸ ਸੈੱਲ ਨੂੰ ਮਿਲੀ ਇੱਕ ਹੋਰ ਕਾਮਯਾਬੀ

ਸੀਪੀਐਲ ਦਵਿੰਦਰ ਸਿੰਘ (80) ਨੂੰ 50 ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਿਲੀ ਪੈਨਸ਼ਨ

ਮੋਹਾਲੀ,24 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਐਕਸ ਸਰਵਿਸ ਮੈਨ ਗਰੀਵੈਂਸਿਸ ਸੈੱਲ ਵੱਲੋਂ ਇੱਕ ਵਾਰ ਫਿਰ ਅਹਿਮ ਸਫਲਤਾ ਹਾਸਿਲ ਕਰਦੇ ਹੋਏ ਭਾਰਤੀ ਹਵਾਈ ਫੌਜ ਦੇ ਇੱਕ ਫੌਜੀ ਨੂੰ ਰਿਜਰਵਿਸਟ ਪੈਨਸ਼ਨ ਦਿਲਵਾਈ ਗਈ ਹੈ। ਵੱਡੀ ਗੱਲ ਇਹ ਹੈ ਕਿ ਇਸ ਫੌਜੀ ਦਵਿੰਦਰ ਸਿੰਘ (80 ਸਾਲ) ਨੂੰ ਪੈਨਸ਼ਨ ਹਾਸਲ ਕਰਨ ਲਈ 50 ਸਾਲ ਲੰਮਾ ਸੰਘਰਸ਼ ਕਰਨਾ ਪਿਆ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਕਸ ਸਰਵਿਸ ਸਰਵਿਸ ਮੈਨ ਗਰੀਵੈਂਸਿਸ ਸੈਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ ਐਸ ਸੋਹੀ (ਸੇਵਾਮੁਕਤ) ਨੇ ਕਿਹਾ ਕਿ ਇਹ ਸਾਂਝਾ ਕਰਨਾ ਇੱਕ ਵਾਰ ਫਿਰ ਮਾਣ ਵਾਲੀ ਗੱਲ ਹੈ ਕਿ ਬਰੇਟਾ (ਮਾਨਸਾ) ਦੇ ਕਾਰਪੋਰਲ ਦਵਿੰਦਰ ਸਿੰਘ (80) ਨੂੰ 50 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਰਿਜਰਵਿਸਟ ਪੈਨਸ਼ਨ ਮਿਲੀ ਹੈ। ਦਵਿੰਦਰ ਸਿੰਘ 14.12.1963 ਨੂੰ ਨਿਯਮ ਅਤੇ ਸ਼ਰਤਾਂ 9/6 ਦੇ ਤਹਿਤ ਇੰਡੀਅਨ ਏਅਰ ਫੋਰਸ (IAF) ਵਿੱਚ ਸ਼ਾਮਲ ਹੋਏ, ਮਤਲਬ ਕਿ 9 ਸਾਲ ਦੀ ਨਿਯਮਤ ਸੇਵਾ ਅਤੇ 6 ਸਾਲ ਦੀ ਨਿਯਮਤ ਜਾਂ ਰਿਜਰਵਿਸਟ ਸੇਵਾ ਅਤੇ ਉਸ ਤੋਂ ਬਾਅਦ ਪੈਨਸ਼ਨ। ਪਰ ਉਨ੍ਹਾਂ ਨੂੰ 10 ਸਾਲ ਦੀ ਸੇਵਾ ਤੋਂ ਬਾਅਦ 30.11.1973 ਨੂੰ ਬਿਨਾਂ ਪੈਨਸ਼ਨ ਤੋਂ ਛੁੱਟੀ ਦੇ ਦਿੱਤੀ ਗਈ ਸੀ।

Another success for the X Servicemen Grievances Cell

ਕਰਨਲ ਸੋਹੀ ਨੇ ਦੱਸਿਆ ਕਿ ਪਰਿਵਾਰ ਦੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ, ਕਾਰਪੋਰਲ ਦਵਿੰਦਰ ਸਿੰਘ ਨੇ ਆਪਣੀ ਲੁਧਿਆਣਾ ਦੀ ਜਾਇਦਾਦ ਵੇਚ ਦਿੱਤੀ ਅਤੇ ਮਾਨਸਾ ਪਿੰਡ ਵਿਖੇ ਵੱਡੀ ਜ਼ਮੀਨ ਜਾਇਦਾਦ ਖਰੀਦੀ। ਉਨ੍ਹਾਂ ਨੇ ਪੋਲਟਰੀ ਫਾਰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮ ਵੀ ਸ਼ੁਰੂ ਕੀਤਾ। ਉਹ ਕਾਫੀ ਹੱਦ ਤੱਕ ਕਾਮਯਾਬ ਹੋ ਗਏ।

ਕਰਨਲ ਸੋਹੀ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ 2017 ਵਿੱਚ ਪੈਨਸ਼ਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ। ਉਸਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਸੰਸਥਾ ਨੇ ਆਰਮਡ ਫੋਰਸਿਜ਼ ਟ੍ਰਿਬਿਊਨਲ (AFT) ਚੰਡੀਗੜ੍ਹ ਵਿਖੇ 2018 ਵਿੱਚ ਕੇਸ ਦਾਇਰ ਕੀਤਾ।

ਕਰਨਲ ਸੋਹੀ ਨੇ ਦੱਸਿਆ ਕਿ ਅਦਾਲਤ ਵਿੱਚ ਹਵਾਈ ਫੌਜ ਦੇ ਰਿਕਾਰਡ ਵਿੱਚ ਕਿਹਾ ਗਿਆ ਹੈ ਕਿ ਕਾਰਪੋਰਲ ਦਵਿੰਦਰ ਸਿੰਘ ਨੇ ਆਪਣੀ 15 ਸਾਲ ਦੀ ਸੇਵਾ ਪੂਰੀ ਨਹੀਂ ਕੀਤੀ ਇਸ ਲਈ ਉਸਨੂੰ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ। ਸੰਸਥਾ ਦੇ ਐਡਵੋਕੇਟ ਆਰ ਐਨ ਓਝਾ ਨੇ ਦਲੀਲ ਦਿੱਤੀ ਕਿ ਫੌਜ ਨੇ 9/6 ਸਾਲ ਦੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਦਵਿੰਦਰ ਸਿੰਘ ਨੂੰ 10 ਸਾਲ ਦੀ ਸੇਵਾ ਤੋਂ ਬਾਅਦ ਇਕਪਾਸੜ ਤੌਰ ‘ਤੇ ਡਿਸਚਾਰਜ ਕੀਤਾ ਹੈ, ਉਹ ਵੀ ਕਾਰਪੋਰਲ ਦਵਿੰਦਰ ਸਿੰਘ ਦੀ ਇੱਛਾ ਦੇ ਵਿਰੁੱਧ। ਨਹੀਂ ਤਾਂ ਦਵਿੰਦਰ ਸਿੰਘ ਪੈਨਸ਼ਨ ਲਈ 15 ਸਾਲ ਦੀ ਸੇਵਾ ਪੂਰੀ ਕਰ ਸਕਦੇ ਸੀ। ਏਐਫਟੀ ਕੋਰਟ ਨੇ ਇਸ ਦਾ ਨੋਟਿਸ ਲਿਆ ਅਤੇ ਕਾਰਪੋਰਲ ਦਵਿੰਦਰ ਸਿੰਘ ਨੂੰ 27 ਅਕਤੂਬਰ 2023 ਨੂੰ ਉਮਰ ਭਰ ਲਈ ਰਿਜਰਵਿਸਟ ਪੈਨਸ਼ਨ ਦੇਣ ਦਾ ਹੁਕਮ ਦਿੱਤਾ।

ਕਰਨ ਸੋਹੀ ਨੇ ਕਿਹਾ ਕਿ ਹੁਣ ਕਾਰਪੋਰਲ ਦਵਿੰਦਰ ਸਿੰਘ ਨੂੰ 2015 ਤੋਂ ਬਕਾਏ ਸਮੇਤ ਲਗਭਗ 16000 ਰੁਪਏ ਰਿਜ਼ਰਵਿਸਟ ਦੀ ਪੈਨਸ਼ਨ ਅਤੇ ਪਰਿਵਾਰ ਲਈ ECHS ਅਤੇ CSD ਕੰਟੀਨ ਸੇਵਾਵਾਂ ਦੇ ਤਹਿਤ ਮੁਫਤ ਡਾਕਟਰੀ ਇਲਾਜ ਵਰਗੇ ਹੋਰ ਸਾਰੇ ਸੇਵਾ ਲਾਭ ਮਿਲਣਗੇ। ਕਰਨਲ ਸੋਹੀ ਨੇ ਕਿਹਾ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਕਾਰਪੋਰਲ ਦਵਿੰਦਰ ਸਿੰਘ ਮਾਣ ਅਤੇ ਇੱਜ਼ਤ ਨਾਲ ਆਪਣੇ ਬੁਢਾਪੇ ਦਾ ਜੀਵਨ ਬਤੀਤ ਕਰ ਸਕਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...