ਦੱਖਣ ਕੋਰੀਆ,11 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਦੱਖਣ ਕੋਰੀਆ (South Korea) ਵਿਚ ਇਕ ਅਮਰੀਕੀ ਜਹਾਜ਼ ਟ੍ਰੇਨਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਪਾਇਲਟ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ,ਰਿਪੋਰਟ ਮੁਤਾਬਕ ਇਹ ਦੁਰਘਟਨਾ ਗਨਸਨ ਵਿਚ ਸੰਯੁਕਤ ਰਾਜ ਹਵਾਈ ਫੌਜ ਅੱਡੇ ਕੋਲ ਹੋਈ,ਜੈੱਟਸਿਓਲ ਤੋਂ 178 ਕਿਲੋਮੀਟਰ ਦੱਖਣ ਵਿਚ ਗਨਸਨ ਵਿਚ ਇਕ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਬਾਅਦ ਪਾਣੀ ਵਿਚ ਦੁਰਘਟਨਾ ਗ੍ਰਸਤ ਹੋ ਗਿਆ,ਹਾਦਸੇ ਦੇ ਤੁਰੰਤ ਬਾਅਦ ਪਾਇਲਟ (Pilot) ਨੂੰ ਜੈੱਟ ਤੋਂ ਬਾਹਰ ਕੱਢਿਆ ਗਿਆ।
ਤੇ ਉਸ ਨੂੰ ਬਚਾ ਲਿਆ ਗਿਆ,ਅਮਰੀਕੀ ਜਹਾਜ਼ ਦੇ ਦੁਰਘਟਨਾ ਸਬੰਧੀ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ।ਦੱਖਣ ਵਿਚ ਸਥਿਤ ਅਮਰੀਕੀ ਸੈਨਿਕਾਂ ਦੀ ਦੇਖ-ਰੇਖ ਵਾਲੇ ਯੂਨਾਈਟਿਡ ਸਟੇਟਸ ਫੋਰਸਿਸ ਕੋਰੀਆ (United States Forces Korea) ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ,United States Forces Koreaਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਵਿਚ ਸਿਓਲ ਦੇ ਦੱਖਣ ਵਿਚ ਇਕ ਖੇਤੀ ਖੇਤਰ ਵਿਚ ਟ੍ਰੇਨਿੰਗ ਦੌਰਾਨ ਇਕ ਅਮਰੀਕੀ F-16 ਜੈੱਟ ਦੁਰਘਟਨਾਗ੍ਰਸਤ ਹੋ ਗਿਆ ਸੀ।