Editor-In-Chief

spot_imgspot_img

ਅੰਮ੍ਰਿਤਸਰ ‘ਚ ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਕਾਰਵਾਈ,3.5 ਕਰੋੜ ਦੀ ਹੈਰੋਇਨ ਨੂੰ ਵੀ ਜ਼ਬਤ

Date:

ਅੰਮ੍ਰਿਤਸਰ,24 ਸਤੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤੀ ਸਰਹੱਦ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਬੀਐੱਸਐੱਫ ਦੀ ਚੌਕਸੀ ਨਾਲ ਅਸਫਲ ਕੀਤਾ ਜਾ ਰਿਹਾ ਹੈ,ਬੀਐੱਸਐੱਫ ਦੀ ਸਖਤੀ ਦੇ ਬਾਵਜੂਦ ਪਾਕਿਸਤਾਨ ਤੋਂ ਸਨੀਵਾਰ ਨੂੰ ਇਕ ਵਾਰ ਫਿਰ ਡ੍ਰੋਨ (Drone) ਨੇ ਭਾਰਤੀ ਸਰਹੱਦ ਪਾਰ ਕੀਤੀ,ਬਾਰਡਰ ਸਕਿਓਰਿਟੀ ਫੋਰਸ (Border Security Force) ਦੇ ਜਵਾਨਾਂ ਨੇ ਪੰਜਾਬ ਪੁਲਿਸ (Punjab Police) ਦੇ ਸਹਿਯੋਗ ਨਾਲ ਸਰਚ ਦੌਰਾਨ ਡ੍ਰੋਨ ਨੂੰ ਜ਼ਬਤ ਕਰ ਲਿਆ,ਡ੍ਰੋਨ ਦੇ ਨਾਲ ਬੀਐੱਸਐੱਫ ਨੇ 3.5 ਕਰੋੜ ਦੀ ਹੈਰੋਇਨ ਨੂੰ ਵੀ ਜ਼ਬਤ ਕੀਤਾ ਹੈ,ਬੀਐੱਸਐੱਫ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਡ੍ਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਾਹਵਾ ਤੋਂ ਬਰਾਮਦ ਕੀਤਾ ਗਿਆ।

ਡ੍ਰੋਨ (Drone) ਨੇ ਦਿਨ ਦੇ ਸਮੇਂ ਭਾਰਤੀ ਸਰਹੱਦ ਵਿਚ ਘੁਸਪੈਠ ਕੀਤੀ ਸੀ ਪਰ ਕਿਸੇ ਨੇ ਇਸ ਨੂੰ ਡਿੱਗਦੇ ਹੋਏ ਦੇਖ ਲਿਆ ਤੇ ਬੀਐੱਸਐੱਫ ਨੂੰ ਇਸ ਦੀ ਸੂਚਨਾ ਦਿੱਤੀ,ਬੀਐੱਸਐੱਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਪਿੰਡ ਮਹਾਵਾ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਿਸ ਵਿਚ ਬੀਐੱਸਐੱਫ (BSF) ਤੇ ਪੰਜਾਬ ਪੁਲਿਸ (Punjab Police) ਨੂੰ ਡ੍ਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਹੋਈ ਹੈ,ਇਹ ਇਕ ਕਵਾਰਡਕਾਪਟਰ DJI ਮਾਵਿਕ ਛੋਟਾ ਡ੍ਰੋਨ ਹੈ,ਜਿਸ ਨੂੰ ਕੁਝ ਸਮੇਂ ਤੋਂ ਪਾਕਿਸਾਤਨ ਤਸਕਰ ਵਰਤ ਰਹੇ ਹਨ,ਬੀਤੀ ਸ਼ਾਮ ਬੀਐੱਸਐੱਫ ਨੂੰ ਪਿੰਡ ਮਾਹਵਾ ਤੋਂ ਡ੍ਰੋਨ ਮਿਲਿਆ,ਉਥੇ ਇਸ ਦੇ ਨਾਲ ਹੀ ਅੱਧਾ ਕਿਲੋ ਹੈਰੋਇਨ ਨੂੰ ਵੀ ਜ਼ਬਤ ਕੀਤਾ ਗਿਆ ਹੈ,ਬੀਐੱਸਐੱਫ ਵੱਲੋਂ ਜ਼ਬਤ ਕੀਤੀ ਗਈ ਹੈਰੋਇਨ ਦੀ ਇੰਟਰਨੈਸ਼ਨਲ ਕੀਮਤ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related