ਨਵੀਂ ਦਿੱਲੀ,30 ਅਕਤੂਬਰ,2023,(ਹਰਪ੍ਰੀਤ ਸਿੰਘ ਜੱਸੋਵਾਲ):- ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ (Leader Manish Sisodia) ਦੀ ਸ਼ਰਾਬ ਨੀਤੀ ਮਾਮਲੇ ਵਿਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ,ਅਦਾਲਤ ਨੇ ਕਿਹਾ ਹੈ ਕਿ ਕੇਸ ਵਿਚ ਪੈਸਾ ਕਿਵੇਂ ਟਰਾਂਸਫਰ ਕੀਤਾ ਗਿਆ,ਉਹ ਸਾਬਤ ਹੋ ਗਿਆ ਹੈ,ਤੇ ਅਦਾਲਤ ਨੇ 6 ਤੋਂ 8 ਮਹੀਨਿਆਂ ਵਿਚ ਕੇਸ ਦੀ ਸੁਣਵਾਈ ਮੁਕੰਮਲ ਕਰਨ ਦੀਹਦਾਇਤ ਕੀਤੀ ਹੈ,ਅਦਾਲਤ ਨੇ ਕਿਹਾ ਕਿ 338 ਕਰੋੜ ਰੁਪਏ ਕਿਵੇਂ ਟਰਾਂਸਫਰ ਹੋਏ ਇਹ ਸਾਬਤ ਹੋ ਗਿਆਹੈ,ਜੇਕਰ 6 ਤੋਂ 8 ਮਹੀਨਿਆਂ ਵਿਚ ਕੇਸ ਦੀ ਸੁਣਵਾਈ ਮੁਕੰਮਲ ਨਾ ਹੋਈਤਾਂ ਸਿਸੋਦੀਆ ਮੁੜ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹਨ।