Mukerians,28 July,(Harpreet Singh Jassowal):- ਹੁਸ਼ਿਆਰਪੁਰ ਮੁਕੇਰੀਆਂ (Hoshiarpur Mukerians) ਦੇ ਪਿੰਡ ਆਲੋ ਭੱਟੀ ਦੇ ਇਕ 27 ਸਾਲਾ ਨੌਜਵਾਨ ਦੀ ਕੈਲੀਫੋਰਨੀਆ (California) ਦੇ ਵਿਕਟਰ ਵੈਲੀ ਵਿਚ ਇਕ ਸਟੋਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ,ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਵੀਨ ਕੁਮਾਰ ਦੇ ਪਿਤਾ ਸੂਰਤ ਸਿੰਘ ਨੇ ਦਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਦੋਵੇਂ ਅਮਰੀਕਾ ਵਿਚ ਇਕੋ ਥਾਂ ’ਤੇ ਕੰਮ ਕਰਦੇ ਹਨ,ਪ੍ਰਵੀਨ ਨੂੰ ਅਮਰੀਕਾ ਗਏ ਨੂੰ 7 ਸਾਲ ਹੋ ਗਏ ਹਨ ਅਤੇ ਛੋਟਾ ਬੇਟਾ ਤਿੰਨ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ।
ਸੂਰਤ ਸਿੰਘ ਨੇ ਦਸਿਆ ਕਿ ਉਸ ਦੇ ਛੋਟੇ ਬੇਟੇ ਨੇ ਦਸਿਆ ਕਿ ਇਕ ਕਾਤਲ ਲੁਟੇਰਾ ਉਸ ਸਟੋਰ ‘ਤੇ ਆਇਆ ਜਿਥੇ ਪ੍ਰਵੀਨ ਕੰਮ ਕਰਦਾ ਹੈ ਅਤੇ ਪ੍ਰਵੀਨ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ, ਜਦੋਂ ਪ੍ਰਵੀਨ ਨੇ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਸ ‘ਤੇ ਗੋਲੀਆਂ ਚਲਾ ਦਿਤੀਆਂ,ਗੋਲੀ ਲੱਗਣ ਕਾਰਨ ਪ੍ਰਵੀਨ ਦੀ ਮੌਤ ਹੋ ਗਈ,ਇਸ ਦੁਖਦਾਈ ਖਬਰ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ,ਮ੍ਰਿਤਕ ਦੇਹ ਭਾਰਤ ਪਹੁੰਚਣ ‘ਤੇ ਪ੍ਰਵਾਰ ਨੇ ਆਪਣੇ ਪੁੱਤ ਦਾ ਅੰਤਿਮ ਸਸਕਾਰ ਕੀਤਾ ਹੈ,ਇਸ ਮੌਕੇ ਮੌਜੂਦ ਹਰ ਇਕ ਦੀ ਅੱਖ ਨਮ ਸੀ।